ਸੀ ਐਮ ਭਗਵੰਤ ਮਾਨ ਨੇ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਅੱਜ ਵੱਖੋ-ਵੱਖ ਵਿਭਾਗਾਂ ਵਿੱਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ 251 ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਉਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਐਵੇਂ ਕਹਿੰਦੀਆਂ ਰਹੀਆਂ ਕਿ ਖਜ਼ਾਨਾ ਖਾਲੀ ਹੈ, ਅਸੀਂ ਆ ਕੇ ਦੇਖਿਆ ਤਾਂ ਖਜ਼ਾਨਾ ਨਹੀਂ ਨਿਅਤ ਹੀ ਖਾਲੀ ਸੀ। ਉਨਾਂ ਨੂੰ ਪੈਸੇ ਨਹੀਂ ਵੰਡਣੇ ਆਉਂਦੇ ਸੀ, ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਹੀ ਪੈਸੇ ਵੰਡਦੇ ਰਹੇ ਤੇ ਆਮ ਲੋਕਾਂ ਨੂੰ ਨਹੀਂ ਦਿੰਦੇ ਸਨ।
ਮਾਨ ਨੇ ਕਿਹਾ ਕਿ ਪਹਿਲਾਂ 17 ਸਾਲ ਦੇ ਨੂੰ ਪਹਿਲਾਂ ਕਾਮੇਡੀ ਸਟਾਰ ਬਣਾਤਾ ਬਾਅਦ ਚ ਪਾਰਲੀਮੈਂਟ ਭੇਜਿਆ। ਫਿਰ ਮੁੱਖ ਮੰਤਰੀ।ਉਨਾਂ ਕਿਹਾ ਕਿ ਮੁੱਖ ਮੰਤਰੀ ਦਾ ਕੰਮ ਕੁਰਸੀ ਤੇ ਬੈਠਣਾ ਨਹੀਂ ਸਗੋਂ ਲੋਕਾਂ ਵਿਚ ਵਿਚਰਨ ਵਾਲਾ ਹੁੰਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਕੱਲ ਚੰਡੀਗੜ੍ਹ ਵਿਚ ਮੀਂਹ ਪੈ ਰਿਹਾ ਸੀ, ਮੈਨੂੰ ਕਿਹਾ ਜਾ ਰਿਹਾ ਸੀ ਕਿ ਪੀ ਏ ਪੀ ਵਾਲਾ ਜਲੰਧਰ ਪ੍ਰੋਗਰਾਮ ਕੈਂਸਲ ਕਰ ਦੋ। ਪਰ ਉਨਾਂ ਨੇ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਬੈਠ ਕੇ ਲਏ ਫੈਸਲੇ ਪੰਜਾਬ ਲਈ ਸਹੀ ਨਹੀਂ ਹੋ ਸਕਦੇ। ਪਹਿਲਾਂ ਇੰਝ ਹੁੰਦਾ ਸੀ ਕਿ ਚੰਡੀਗੜ੍ਹ ਮੀਂਹ ਪੈ ਗਿਆ ਤਾਂ ਪੰਜਾਬ ਦੇ ਪ੍ਰੋਗਰਾਮ ਕੈਂਸਲ।
ਸੁਖਬੀਰ ਬਾਦਲ ਨੂੰ ਆਖਿਆ ਬੰਦ ਬੁੱਧੀ
ਮਾਨ ਨੇ ਨੌਕਰੀਆਂ ਦਿੱਤੇ ਜਾਣ ਬਾਰੇ ਕਿਹਾ ਕਿ ਨੌਕਰੀਆਂ ਬਾਰੇ ਲਿਸਟ ਸੁਖਬੀਰ ਬਾਦਲ ਨੂੰ ਭੇਜ ਦਿਓ। ਉਨਾਂ ਕਿਹਾ ਕਿ ਹੁਣ ਤੱਕ 37 ਹਜ਼ਾਰ 934 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨਾਂ ਕਿਹਾ ਕਿ ਸੁਖਬੀਰ ਬਾਦਲ ਮੰਦਬੁੱਧੀ ਨਹੀਂ ਸਗੋਂ ਬੰਦ ਬੁੱਧੀ ਹੈ।
ਮੇਰੇ ਕੋਲ ਤਾਂ ਇੰਨਾ ਦੇ ਚਿੱਠੇ ਪਏ ਨੇ
ਉਨਾਂ ਬਿਕਰਮਜੀਤ ਮਜੀਠੀਆ ਬਾਰੇ ਕਿਹਾ ਕਿ ਜਿਹੜੇ ਮੇਰੇ ਤੋਂ ਪੰਜਾਬ ਦਾ ਹਿਸਾਬ ਮੰਗਦੇ ਹਨ ਉਨਾਂ ਦਾ ਡੀ ਏ ਮੈਂ ਦੱਸਦਾ ਕਿ ਜਲਿਆਂਵਾਲੇ ਬਾਗ ਦੇ ਕਤਲਕਾਂਡ ਤੋਂ ਬਾਅਦ ਇਨਾਂ ਨੇ ਜਨਰਲ ਡਾਇਰ ਨੂੰ 1919 ਨੂੰ ਆਪਣੇ ਘਰ ਰਾਤ ਦਾ ਡਿਨਰ ਕਰਵਾਇਆ ਸੀ। ਦਰਬਾਰ ਸਾਹਿਬ ਤੋਂ ਸਿਰੋਪਾਓ ਵੀ ਦਿਵਾਇਆ ਗਿਆ। ਮੁਆਫ ਕਰਵਾਇਆ।ਸਿਰੋਪਾਓ ਦੇਣ ਵਾਲੇ ਜਥੇਦਾਰ ਰੂੜ ਸਿੰਘ ਜੋ ਉਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਜੋ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਸੀ।