ਖਬਰਿਸਤਾਨ ਨੈਟਵਰਕ: ਪੰਜਾਬ ਸਰਕਾਰ ਵੱਲੋਂ ਸੂਬੇ ਚ ਘਰ ਘਰ ਆਟਾ ਪਹੁੰਚਾਉਣ ਦੀ ਸਹੂਲਤ ਸ਼ੁਰੂ ਹੋਣ ਵਾਲੀ ਹੈ। ਹੈ। ਜਾਣਕਾਰੀ ਮੁਤਾਬਕ ਸੂਬੇ ਅੰਦਰ ਇਸ ਸਕੀਮ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਟੈਂਡਰ ਨੂੰ ਵੀ ਜਾਰੀ ਕੀਤਾ ਗਿਆ ਹੈ। ਇਸ ਸਕੀਮ ਨੂੰ 26 ਸਤੰਬਰ ਤੋਂ ਲਾਗੂ ਕੀਤਾ ਜਾਵੇਗਾ। ਇਸ ਸਕੀਮ ਤਹਿਤ ਸੂਬੇ ਦੇ ਹਰ ਘਰ ਚ ਆਟਾ ਪਹੁੰਚਾਉਣ ਲਈ ਸੂਬੇ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ। ਜਿਸ ਵਿੱਚ ਹਰ ਮਹੀਨੇ ਆਟੇ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।
ਬਠਿੰਡਾ ਦੇ ਲੋਕਾਂ ਨੂੰ ਨਹੀਂ ਮਿਲੇਗਾ ਇਸ ਸਕੀਮ ਦਾ ਫਾਇਦਾ
ਦੱਸ ਦਈਏ ਕਿ ਬਠਿੰਡਾ ਦੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਇਸ ਦਾ ਵੱਡਾ ਕਾਰਨ ਇਹ ਹੈ ਕਿ ਬਠਿੰਡਾ ਵਿੱਚ ਕਿਸੇ ਵੀ ਡਿਪੂ ਨੂੰ ਮੁਹਇਆ ਨਾ ਕਰਨ ਦਾ ਕੇਸ ਹਾਈ ਕੋਰਟ ਵਿਚ ਚੱਲ ਰਿਹਾ ਹੈ, ਜਿਸ ਦੀ ਸੁਣਵਾਈ ਪੰਜਾਬ ਹਰਿਆਣਾ ਹਾਈਕੋਰਟ ਵਿਚ ਜਾਰੀ ਹੈ। ਪਰ ਜਾਣਕਾਰੀ ਮੁਤਾਬਕ ਬਾਕੀ ਜ਼ਿਲ੍ਹਿਆਂ ’ਚ ਹਰ ਘਰ ਆਟਾ ਪਹੁੰਚਾਉਣ ਦੀ ਸਕੀਮ ਤਹਿਤ ਮਾਰਕਫੈੱਡ ਵੱਲੋਂ ਨਵੇਂ ਡਿਪੂ ਅਲਾਟ ਕੀਤੇ ਜਾਣੇ ਹਨ।
ਇਸ ਦੇ ਨਾਲ ਹੀ ਪਿੰਡਾਂ ਵਿੱਚ ਕਣਕ ਨੂੰ ਸਟੋਰ ਕਰਨ ਅਤੇ ਮਿਲਿੰਗ ਕਰਨ ਤੋਂ ਬਾਅਦ ਹਰ ਘਰ ਵਿੱਚ ਆਟਾ ਪਹੁੰਚਾਉਣ ਲਈ ਮਾਰਕਫੈੱਡ ਪੰਚਾਇਤ ਦੀ ਥਾਂ 'ਤੇ ਨਜ਼ਰ ਰੱਖ ਰਿਹਾ ਹੈ। ਇਸ ਸਮੇਂ ਸੂਬੇ ਦੇ ਕੁੱਲ 37,98,323 ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਜਿਸ ਲਈ ਹਰ ਮਹੀਨੇ 72,500 ਮੀਟ੍ਰਿਕ ਟਨ ਆਟਾ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਤਰ੍ਹਾਂ ਸੂਬੇ ਵਿੱਚ ਜ਼ੋਨ ਬਣਾਏ ਜਾਣਗੇ
ਜ਼ੋਨ I ਵਿੱਚ 45 ਬਲਾਕਾਂ ਵਿੱਚ 225 ਐਮ.ਬੀ.ਪੀ.ਐਸ. ਇਸ ਵਿੱਚ ਹੁਸ਼ਿਆਰਪੁਰ, ਕਪੂਰਥਲਾ, ਐਸਬੀਐਸ ਨਗਰ, ਲੁਧਿਆਣਾ ਅਤੇ ਜਲੰਧਰ ਜ਼ਿਲ੍ਹੇ ਸ਼ਾਮਲ ਹੋਣਗੇ।
ਜ਼ੋਨ 2 ਵਿੱਚ 33 ਬਲਾਕਾਂ ਵਿੱਚ 165 ਐਮ.ਬੀ.ਪੀ.ਐਸ. ਇਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹੇ ਸ਼ਾਮਲ ਹੋਣਗੇ।
ਜ਼ੋਨ 3 ਵਿੱਚ 32 ਬਲਾਕਾਂ ਵਿੱਚ 160 ਐਮ.ਬੀ.ਪੀ.ਐਸ. ਇਸ ਵਿੱਚ ਫ਼ਰੀਦਕੋਟ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਸ਼ਾਮਲ ਹੋਣਗੇ।
ਜ਼ੋਨ 4 ਵਿੱਚ 43 ਬਲਾਕਾਂ ਵਿੱਚ 215 ਐਮ.ਬੀ.ਪੀ.ਐਸ. ਇਸ ਵਿੱਚ ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਪਟਿਆਲਾ, ਸੰਗਰੂਰ, ਐਸਏਐਸ ਨਗਰ, ਰੂਪਨਗਰ, ਬਰਨਾਲਾ ਅਤੇ ਮਾਨਸਾ ਸ਼ਾਮਲ ਹੋਣਗੇ।