ਸੋਸ਼ਲ ਮੀਡੀਆ ਉਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ 22 ਮੰਜ਼ਿਲਾ ਇਮਾਰਤ ਮਿੰਟਾਂ-ਸਕਿੰਟਾਂ ਵਿਚ ਢਹਿ ਢੇਰੀ ਹੋ ਜਾਂਦੀ ਹੈ।
22 ਮੰਜ਼ਿਲਾ ਹਰਟਜ਼ ਟਾਵਰ ਨੂੰ ਬੰਬ ਨਾਲ ਉਡਾਇਆ ਗਿਆ
ਮੀਡੀਆ ਰਿਪੋਰਟ ਮੁਤਾਬਕ ਅਮਰੀਕਾ ਦੇ ਲੁਈਸਿਆਨਾ ਦੇ ਲੇਕ ਚਾਰਲਸ 'ਚ ਸਥਿਤ 22 ਮੰਜ਼ਿਲਾ ਹਰਟਜ਼ ਟਾਵਰ ਨੂੰ ਸਰਕਾਰ ਨੇ ਬੰਬ ਨਾਲ ਉਡਾ ਦਿੱਤਾ ਹੈ। ਇਹ ਕਿਸੇ ਸਮੇਂ ਸ਼ਹਿਰ ਦੀ ਇੱਕ ਸ਼ਾਨਦਾਰ ਇਮਾਰਤ ਸੀ ਪਰ ਹੁਣ ਇਹ ਇਮਾਰਤ ਪਿਛਲੇ ਚਾਰ ਸਾਲਾਂ ਤੋਂ ਖਾਲੀ ਪਈ ਸੀ। ਜ਼ਿਕਰਯੋਗ ਹੈ ਕਿ 2020 ਵਿੱਚ ਲੌਰਾ ਅਤੇ ਡੈਲਟਾ ਤੂਫਾਨ ਕਾਰਨ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ, ਉਦੋਂ ਤੋਂ ਹੀ ਇਹ ਇਮਾਰਤ ਖਾਲੀ ਸੀ।