ਖ਼ਬਰਿਸਤਾਨ ਨੈੱਟਵਰਕ- ਹਰਿਆਣਾ ਵਿਚ 2 ਸਾਲ ਦੇ ਬੱਚੇ ਦੀ ਲਿਫਟ ਵਿਚ ਫਸਣ ਕਾਰਣ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਮਲਾ ਸੋਨੀਪਤ ਪੁਲਿਸ ਲਾਈਨ ਦਾ ਹੈ, ਜਿਥੇ ਬਲਾਕ ਸੀ ਦੀ ਲਿਫਟ ਵਿੱਚ ਫਸਣ ਨਾਲ ਇੱਕ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ।
ਮਾਂ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੋਮਵਾਰ ਦੇਰ ਸ਼ਾਮ ਨੂੰ ਵਾਪਰਿਆ। ਜਦੋਂ ਖੇਡਦੇ ਸਮੇਂ ਬੱਚਾ ਸੀ ਬਲਾਕ ਦੀ ਲਿਫਟ ਵਿੱਚ ਫਸ ਗਿਆ। ਇਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਬੱਚੇ ਉਦਵੰਸ਼ ਦੀ ਮਾਂ ਪ੍ਰਿਯੰਕਾ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਹੈ। ਸਿਰਫ਼ ਇੱਕ ਮਹੀਨਾ ਪਹਿਲਾਂ ਹੀ ਉਸ ਨੂੰ ਕੁਰੂਕਸ਼ੇਤਰ ਤੋਂ ਸੋਨੀਪਤ ਵਿੱਚ ਅਸਥਾਈ ਤੌਰ 'ਤੇ ਤਬਦੀਲ ਕੀਤਾ ਗਿਆ ਸੀ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੋਨੀਪਤ ਪੁਲਿਸ ਕਮਿਸ਼ਨਰ ਮਮਤਾ ਸਿੰਘ ਮੌਕੇ 'ਤੇ ਪਹੁੰਚੇ। ਇਹ ਘਟਨਾ ਕਿਵੇਂ ਵਾਪਰੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੁਖਦਾਈ ਹਾਦਸੇ ਤੋਂ ਬਾਅਦ ਸੋਗ ਦਾ ਮਾਹੌਲ ਛਾ ਗਿਆ ਹੈ।