ਆਮ ਆਦਮੀ ਪਾਰਟੀ ਸਰਕਾਰ ਦੀ ਅੱਜ ਹਰਿਆਣਾ ਵਿਚ ਬਦਲਾਅ ਜਨਸਭਾ ਮਹਾਂਰੈਲੀ ਕੀਤੀ। ਇਹ ਰੈਲੀ ਹਰਿਆਣਾ ਦੇ ਜੀਂਦ ਵਿਚ ਕੀਤੀ ਗਈ। ਇਸ ਰੈਲੀ ਵਿਚ ਆਪ ਦੇ ਕੌਮੀ ਕਨਵੀਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਲੋਕਾਂ ਦੇ ਘਰਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ। 42 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ।
ਸਾਡਾ ਰੇਤਾ ਦੀਆਂ ਖੱਡਾਂ ਚ ਹਿੱਸਾ ਨਹੀਂ
ਮਾਨ ਨੇ ਕਿਹਾ ਕਿ ਅਸੀਂ ਖੁਸ਼ੀਆਂ ਵੰਡਣ ਆਏ ਹਾਂ, ਸਾਡਾ ਕੋਈ ਰੇਤਾ ਦੀਆਂ ਖੱਡਾਂ ਵਿਚ ਹਿੱਸਾ ਨਹੀਂ, ਕਿਸੇ ਦੇ ਕਾਰੋਬਾਰ ਵਿਚ ਹਿੱਸਾ ਨਹੀਂ। ਅਸੀਂ ਲੋਕਾਂ ਦੇ ਨਾਲ ਹਾਂ। ਇਸ ਦੌਰਾਨ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। ਮਾਨ ਕਿਹਾ ਕਿ ਵਿਰੋਧੀਆਂ ਪਾਰਟੀਆਂ ਨੂੰ ਪਤਾ ਲੱਗ ਜਾਵੇ ਕਿ ਜੀਂਦ ਵਿਚ ਜਨ ਸੈਲਾਬ ਆਇਆ ਹੈ।
ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੱਖੀਆਂ ਪੰਜ ਮੰਗਾਂ
ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ 5 ਮੰਗਾਂ ਰੱਖ ਰਿਹਾ ਹਾਂ, ਜੇਕਰ ਇਹ ਪੂਰੀਆਂ ਕਰ ਦੇਣ ਤਾਂ ਮੈਂ ਰਾਜਨੀਤੀ ਛੱਡ ਕੇ ਘਰ ਬੈਠ ਜਾਵਾਂਗਾ।
1.ਦੇਸ਼ ਦੀ ਸਿੱਖਿਆ ਵਿਵਸਥਾ ਦੇ ਪ੍ਰਬੰਧ ਵਿਚ ਸੁਧਾਰ ਕਰਨਾ, ਸਭ ਨੂੰ ਇਕੋ ਜਿਹੀ ਸਿੱਖਿਆ ਮਿਲੇ।
2.ਦੇਸ਼ ਦੇ ਸਾਰੇ ਲੋਕਾਂ ਦੇ ਇਲਾਜ ਲਈ ਚੰਗੀ ਵਿਵਸਥਾ ਹੋਣੀ ਚਾਹੀਦੀ ਹੈ, ਹਸਪਤਾਲਾਂ ਦੀ ਹਾਲਤ ਵਿਚ ਸੁਧਾਰ ਕੀਤੇ ਜਾਣ।
3. ਮਹਿੰਗਾਈ ਇੰਨੀ ਜ਼ਿਆਦਾ ਹੈ, ਪਰਿਵਾਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਮਹਿੰਗਾਈ ਘੱਟ ਕੀਤੀ ਜਾਵੇ।
4. ਚੌਥੀ ਮੰਗ ਹਰ ਨੌਜਵਾਨ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ, ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇ।
5. ਬਿਜਲੀ ਦਾ ਇੰਤਜ਼ਾਮ 24 ਘੰਟੇ ਲਈ ਹੋਣਾ ਚਾਹੀਦਾ ਹੈ, ਕਿਉਂਕਿ ਸਾਡੇ ਦੇਸ਼ ਵਿਚ ਬਿਜਲੀ ਬਣਦੀ ਹੈ ਪਰ ਸਾਡੇ ਹੀ 8-8 ਘੰਟਿਆਂ ਦੇ ਕੱਟ ਕਿਉਂ ਲੱਗ ਰਹੇ ਹਨ।
ਉਨਾਂ ਕਿਹਾ ਕਿ ਤੁਸੀਂ ਤਾਂ ਇਹ ਕੰਮ ਕਰਨਾ ਨਹੀਂ, ਜੇਕਰ ਕੋਈ ਦੂਜੀ ਪਾਰਟੀ ਲੋਕਾਂ ਲਈ ਚੰਗੇ ਕੰਮ ਕਰਦੀ ਹੈ, ਤੁਸੀਂ ਉਨ੍ਹਾਂ ਨੂੰ ਜੇਲਾਂ ਵਿਚ ਡੱਕਣਾ ਸ਼ੁਰੂ ਕਰ ਦਿੰਦੇ ਹੋ। ਸਾਨੂੰ ਇਸ ਕਾਰਣ ਜੇਲ ਵਿਚ ਡੱਕਣਾ ਚਾਹੁੰਦੇ ਹਨ
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਇਹ ਸਾਨੂੰ ਜੇਲ ਇਸ ਲਈ ਨਹੀਂ ਭੇਜ ਰਹੇ ਕਿ ਅਸੀਂ ਭ੍ਰਿਸ਼ਟਾਚਾਰ ਕੀਤਾ ਹੈ ਬਲਕਿ ਇਸ ਲਈ ਭੇਜ ਰਹੇ ਹਨ ਕਿ ਅਸੀਂ ਲੋਕਾਂ ਲਈ ਮੁਫਤ ਬਿਜਲੀ ਕਰ ਦਿੱਤੀ, ਅਸੀਂ ਸਿੱਖਿਆ ਮਾਫੀਆ ਖਤਮ ਕਰ ਰਹੇ ਹਾਂ, ਇਸ ਲਈ ਸਾਨੂੰ ਜੇਲ ਵਿਚ ਡੱਕਣਾ ਚਾਹੁੰਦੇ ਹਨ। ਉਨਾਂ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਬਿਜਲੀ ਮਹਿੰਗੀ ਕਰਨ ਵਾਲਾ ਭ੍ਰਿਸ਼ਟਾਚਾਰੀ ਹੈ ਜਾਂ ਬਿਜਲੀ ਸਸਤੀ ਕਰਨ ਵਾਲਾ।
ਉਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਪੂਰੀ ਤਾਕਤ ਲਾਈ ਹੈ ਮੈਨੂੰ ਗ੍ਰਿਫਤਾਰ ਕਰਨ ਲਈ, ਇਨਕਮ ਟੈਕਸ, ਈ ਡੀ ਤੇ ਹੋਰ ਕਈ ਤਰ੍ਹਾਂ ਦੀਆਂ ਏਜੰਸੀਆਂ ਮੇਰੇ ਪਿੱਛੇ ਲਾ ਰੱਖੀਆਂ ਹਨ। ਮੈਂ ਅੱਤਵਾਦੀ ਨਹੀਂ, ਅੱਤਵਾਦੀ ਉਹ ਜਿਨ੍ਹਾਂ ਨੇ ਇੰਨੀ ਮਹਿੰਗਾਈ ਕਰ ਰੱਖੀ ਹੈ।