ਖਬਰਿਸਤਾਨ ਨੈੱਟਵਰਕ- ਹਰਿਆਣਾ ਦੇ ਕੈਥਲ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਤਲਾਬ ਵਿਚ ਨਹਾਅ ਰਹੇ 3 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਮਾਮਲਾ ਸਹਾਰਨ ਪਿੰਡ ਦਾ ਹੈ, ਜਿਥੇ ਬੁੱਧਵਾਰ ਸ਼ਾਮ ਨੂੰ ਖੇਡਦੇ ਸਮੇਂ ਪੈਰ ਫਿਸਲਣ ਕਾਰਣ ਛੱਪੜ ਵਿਚ ਡੁੱਬਣ ਕਾਰਣ ਤਿੰਨ ਮਾਸੂਮ ਚਚੇਰੇ ਭਰਾਵਾਂ ਦੀ ਮੌਤ ਹੋ ਗਈ।
ਮੀਡੀਆ ਰਿਪੋਰਟ ਮੁਤਾਬਕ ਘਟਨਾ ਬੁੱਧਵਾਰ ਸ਼ਾਮ 5 ਵਜੇ ਦੀ ਹੈ, ਜਿਥੇ ਤਿੰਨ ਮਾਸੂਮ ਬੱਚੇ ਛੱਪੜ ਵਿੱਚ ਡੁੱਬ ਗਏ। ਤਿੰਨੋਂ ਬੱਚੇ ਚਚੇਰੇ ਭਰਾ ਸਨ ਅਤੇ ਪਿੰਡ ਦੇ ਖੇਡ ਮੈਦਾਨ ਦੇ ਨੇੜੇ ਛੱਪੜ ਕੋਲ ਖੇਡ ਰਹੇ ਸਨ। ਮੀਂਹ ਕਾਰਨ ਜ਼ਮੀਨ ਉਤੇ ਤਿਲਕਣ ਸੀ ਅਤੇ ਪੈਰ ਫਿਸਲਣ ਕਾਰਨ ਤਿੰਨੋਂ ਦਲਦਲੀ ਛੱਪੜ ਵਿੱਚ ਡਿੱਗ ਗਏ।
ਮ੍ਰਿਤਕ ਬੱਚਿਆਂ ਦੀ ਪਛਾ
ਜਦੋਂ ਬੱਚਿਆਂ ਵਿੱਚੋਂ ਇੱਕ ਛੋਟੀ ਬੱਚੀ ਨੇ ਰੌਲਾ ਪਾਇਆ ਤਾਂ ਪਿੰਡ ਵਾਸੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ 9 ਸਾਲਾ ਨਮਨ, 8 ਸਾਲਾ ਵੰਸ਼ ਅਤੇ 7 ਸਾਲਾ ਅਕਸ਼ ਵਜੋਂ ਹੋਈ ਹੈ। ਤਿੰਨੋਂ ਬੱਚੇ ਰੋਜ਼ਾਨਾ ਪਿੰਡ ਦੇ ਖੇਡ ਮੈਦਾਨ ਵਿੱਚ ਦੌੜਨ ਦਾ ਅਭਿਆਸ ਕਰਦੇ ਸਨ। ਹਾਦਸੇ ਵਾਲੇ ਦਿਨ ਵੀ ਉਹ ਅਭਿਆਸ ਤੋਂ ਬਾਅਦ ਖੇਡਦੇ ਹੋਏ ਛੱਪੜ ਦੇ ਨੇੜੇ ਪਹੁੰਚ ਗਏ ਸਨ ਤੇ ਇਹ ਹਾਸਦਾ ਵਾਪਰ ਗਿਆ।
ਬੱਚੇ ਰੋਜ਼ਾਨਾ ਖੇਡਣ ਜਾਂਦੇ ਸਨ
ਨਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਸ ਦੀਆਂ ਦੋ ਭੈਣਾਂ ਹਨ। ਇਸ ਦੇ ਨਾਲ ਹੀ, ਵੰਸ਼ ਅਤੇ ਅਕਸ਼ ਵੀ ਆਪਣੇ-ਆਪਣੇ ਪਰਿਵਾਰਾਂ ਵਿੱਚ ਸਭ ਤੋਂ ਛੋਟੇ ਪੁੱਤਰ ਸਨ। ਤਿੰਨੋਂ ਬੱਚਿਆਂ ਦੇ ਪਿਤਾ ਕਿਸਾਨ ਹਨ ਅਤੇ ਮਾਵਾਂ ਘਰੇਲੂ ਔਰਤਾਂ ਹਨ। ਪਿੰਡ ਦੇ ਸਰਪੰਚ ਸੁਦੇਸ਼ ਨੇ ਇਸ ਘਟਨਾ ਨੂੰ ਪਿੰਡ ਦੇ ਇਤਿਹਾਸ ਦਾ ਸਭ ਤੋਂ ਦੁਖਦਾਈ ਦਿਨ ਦੱਸਿਆ। ਉਨ੍ਹਾਂ ਕਿਹਾ, "ਤਿੰਨ ਪਰਿਵਾਰਾਂ 'ਤੇ ਇੱਕੋ ਸਮੇਂ ਦੁੱਖ ਦਾ ਪਹਾੜ ਡਿੱਗ ਪਿਆ ਹੈ। ਇੱਕ ਛੋਟੀ ਜਿਹੀ ਲਾਪਰਵਾਹੀ ਨੇ ਤਿੰਨ ਜਾਨਾਂ ਲੈ ਲਈਆਂ। ਘਟਨਾ ਵਾਲੀ ਥਾਂ 'ਤੇ ਹਰ ਰੋਜ਼ 60-70 ਬੱਚੇ ਖੇਡਣ ਜਾਂਦੇ ਸਨ। ਭਾਰੀ ਮੀਂਹ ਪੈ ਰਿਹਾ ਸੀ ਅਤੇ ਅਜਿਹੀ ਸਥਿਤੀ ਵਿੱਚ ਤਿਲਕਣ ਹੋਣ ਕਾਰਣ ਇਹ ਹਾਦਸਾ ਵਾਪਰ ਗਿਆ।