ਖ਼ਬਰਿਸਤਾਨ ਨੈੱਟਵਰਕ - ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਹਰੀਹਰੇਸ਼ਵਰ ਤੱਟ 'ਤੇ ਸਮੁੰਦਰ 'ਚ ਦੋ ਸ਼ੱਕੀ ਕਿਸ਼ਤੀਆਂ ਮਿਲੀਆਂ ਹਨ। ਕਿਸ਼ਤੀ 'ਚੋਂ ਏ.ਕੇ.-47, ਰਾਈਫਲਾਂ ਅਤੇ ਕੁਝ ਕਾਰਤੂਸ ਮਿਲੇ ਹਨ। ਕਿਸ਼ਤੀ ਨੂੰ ਸਥਾਨਕ ਲੋਕਾਂ ਨੇ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਰੱਸੀ ਦੀ ਮਦਦ ਨਾਲ ਕਿਸ਼ਤੀ ਨੂੰ ਖਿੱਚ ਕੇ ਕਿਨਾਰੇ 'ਤੇ ਲਿਆਂਦਾ ਅਤੇ ਜ਼ਬਤ ਕਰ ਲਿਆ।
ਅੱਤਵਾਦੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਗਿਆ
2008 ਦੇ ਮੁੰਬਈ ਅੱਤਵਾਦੀ ਹਮਲੇ ਨੇ ਵੀ ਇਸੇ ਤਰ੍ਹਾਂ ਦਾ ਪੈਟਰਨ ਅਪਣਾਇਆ ਸੀ। ਇਸ ਦੇ ਮੱਦੇਨਜ਼ਰ ਪੁਲਿਸ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਪੂਰੇ ਰਾਏਗੜ੍ਹ ਜ਼ਿਲ੍ਹੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਮੁੰਦਰੀ ਤੱਟ ਦੇ ਨਾਲ ਲੱਗਦੇ ਸਾਰੇ ਖੇਤਰਾਂ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ। ਐਂਟੀ ਟਾਸਕ ਫੋਰਸ (ਏਟੀਐਸ) ਵੀ ਮੌਕੇ 'ਤੇ ਪਹੁੰਚ ਗਿਆ ਹੈ।
ਕਰੀਬ 13 ਸਾਲ ਪਹਿਲਾਂ ਯਾਨੀ 26 ਨਵੰਬਰ 2008 ਨੂੰ ਮੁੰਬਈ 'ਚ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਤਾਜ ਹੋਟਲ ਸਮੇਤ ਮੁੰਬਈ 'ਚ ਕਈ ਥਾਵਾਂ 'ਤੇ ਕਤਲੇਆਮ ਕੀਤਾ ਸੀ। ਇਸ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਸਨ। ਉਦੋਂ ਲਸ਼ਕਰ-ਏ-ਤੋਇਬਾ ਦੇ 10 ਪਾਕਿਸਤਾਨੀ ਅੱਤਵਾਦੀ ਸਮੁੰਦਰ ਰਾਹੀਂ ਹੀ ਇੱਥੇ ਆਏ ਸਨ। ਇਨ੍ਹਾਂ ਵਿੱਚੋਂ 9 ਮਾਰੇ ਗਏ ਸਨ, ਜਦਕਿ ਸਿਰਫ਼ ਅਜਮਲ ਕਸਾਬ ਜ਼ਿੰਦਾ ਫੜਿਆ ਗਿਆ ਸੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।