ਖ਼ਬਰਿਸਤਾਨ ਨੈੱਟਵਰਕ: ਜਲੰਧਰ 'ਚ ASI ਨੂੰ ਰਿਸ਼ਵਤ ਮਾਮਲੇ 'ਚ ਲਾਈਨ ਹਾਜ਼ਰ ਕਰ ਦਿੱਤਾ ਹੈ। ਪੁਲਿਸ ਮੁਲਾਜ਼ਮ ਘਰ 'ਚ ਕਿਸੇ ਮਾਮਲੇ 'ਚ ਬਿਆਨ ਲੈਣ ਦੇ ਸਮੇਂ ਮਾਮਲਾ ਸ਼ਂਤ ਕਰਵਾਉਣ ਲਈ ਰਿਸ਼ਵਤ ਲੈਂਦਿਆ ਦੀ ਵਿਡੀਉ ਸੀਸੀਟੀਵੀ 'ਚ ਕੈਦ ਹੋ ਗਈ। ਇਹ ਘਟਨਾ ਜਲੰਧਰ ਦੇ ਇੱਕ ਪਿੰਡ ਬੁਲੰਦਪੁਰ ਦੀ ਹੈ। ਰਿਸ਼ਵਤ ਲੈਂਦੇ ਸਮੇਂ ਮੁਲਾਜ਼ਮ ਨੇ ਘਰ 'ਚ ਲੱਗੇ ਸੀਸੀਟੀਵੀ ਵੀ ਨਹੀਂ ਦੇਖੇ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਮਕਸੂਦਾਂ ਥਾਣੇ ਵਿੱਚ ਤਾਇਨਾਤ ਹੈ, ਵੀਡੀਓ 6 ਦਿਨ ਪਹਿਲਾਂ ਦੀ ਹੈ। ਜਿੱਥੇ ਸ਼ਿਕਾਇਤ ਤੋਂ ਬਾਅਦ ਇੱਕ ਘਰ ਵਿੱਚ ਬਿਆਨ ਲੈਣ ਗਏ ਪੁਲਿਸ ਅਧਿਕਾਰੀ ਨੇ ਰਿਸ਼ਵਤ ਮੰਗੀ ਅਤੇ ਕਿਹਾ ਕਿ ਮਾਮਲਾ ਸ਼ਾਂਤ ਕਰ ਦਿੱਤਾ ਜਾਵੇਗਾ, ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸੀਸੀਟੀਵੀ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਡੀਐਸਪੀ ਕਰਤਾਰਪੁਰ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਸੀਸੀਟੀਵੀ ਵੀਡੀਓ ਵਿੱਚ ਪੁਲਿਸ ਅਧਿਕਾਰੀ ਪੈਸੇ ਲੈ ਰਿਹਾ ਹੈ ਜਾਂ ਕੁਝ ਹੋਰ, ਇਸਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।