ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਭੁੱਲਰ ਨੇੜਿਓਂ ਲੰਘਦੀ ਨਹਿਰ ਵਿੱਚ 17 ਨਵੰਬਰ 2023 ਨੂੰ ਇੱਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਸਮੇਤ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਉਕਤ ਵਿਅਕਤੀ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਨਹਿਰ 'ਚ ਛਾਲ ਮਾਰਨ ਵਾਲਿਆਂ ਦੀ ਹੋਈ ਪਛਾਣ
ਨਹਿਰ 'ਚ ਛਾਲ ਮਾਰਨ ਵਾਲਿਆਂ ਦੀ ਪਛਾਣ ਜੈ ਰੂਪ ਰਾਮ (40) ਵਜੋਂ ਹੋਈ ਹੈ, ਜੋ ਕਿਜਲੌਰ ਜ਼ਿਲ੍ਹੇ (ਰਾਜਸਥਾਨ) ਦਾ ਰਹਿਣ ਵਾਲਾ ਸੀ। ਜਦਕਿ ਤਿੰਨ ਬੱਚਿਆਂ ਦੀ ਪਛਾਣ ਸੁਰੇਸ਼ (11), ਦਲੀਪ (9) ਤੇ ਮੁਨੀਸ਼ਾ (5) ਵਜੋਂ ਹੋਈ ਹੈ।
ਨਹਿਰ ਵਿੱਚ ਛਾਲ ਮਾਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।