ਕੈਨੇਡਾ 'ਚ ਪੜ੍ਹਨਾ ਭਾਰਤੀਆਂ ਲਈ ਮਹਿੰਗਾ ਹੋ ਗਿਆ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਆ ਹੈ। ਇਸ ਫੈਸਲੇ ਤਹਿਤ ਹੁਣ ਸਟੂਡੈਂਟਸ ਲਈ ਮਜ਼ਬੂਤ ਫਾਈਨੈਂਸ਼ੀਅਲ ਬੈਕਗ੍ਰਾਊਂਡ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ।
ਦੁੱਗਣੀ GIC ਅਦਾ ਕਰਨੀ ਹੋਵੇਗੀ
ਕੈਨੇਡਾ ਵਿੱਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ 20 ਹਜ਼ਾਰ ਕਨੈਡੀਅਨ ਡਾਲਰ ਤੋਂ ਵੱਧ ਦਾ ਜੀ ਆਈ ਸੀ ਦੇਣੀ ਹੋਵੇਗੀ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ 10 ਹਜ਼ਾਰ ਡਾਲਰ ਜੀ.ਆਈ.ਸੀ. ਦੇਣੀ ਪੈਂਦੀ ਸੀ। ਜੇਕਰ ਅਸੀਂ ਇਸ ਨੂੰ ਭਾਰਤੀ ਮੁਦਰਾ ਵਿੱਚ ਬਦਲਦੇ ਹਾਂ, ਤਾਂ ਪਹਿਲਾਂ ਸਾਨੂੰ GIC ਵਜੋਂ 7 ਲੱਖ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ ਅਤੇ ਹੁਣ ਸਾਨੂੰ 12 ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਪਵੇਗਾ।
12 ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਹੋਵੇਗਾ
ਦੱਸ ਦੇਈਏ ਕਿ ਇਹ ਨਵਾਂ ਫੈਸਲਾ 1 ਜਨਵਰੀ 2024 ਤੋਂ ਲਾਗੂ ਹੋਵੇਗਾ। ਮਾਰਕ ਮਿਲਰ ਨੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਇੱਕ ਬਿਨੈਕਾਰ ਨੂੰ ਇਹ ਦਿਖਾਉਣਾ ਜ਼ਰੂਰੀ ਹੋਵੇਗਾ ਕਿ ਉਹਨਾਂ ਕੋਲ ਪਹਿਲੇ ਸਾਲ ਦੇ ਟਿਊਸ਼ਨ ਅਤੇ ਯਾਤਰਾ ਦੇ ਖਰਚਿਆਂ ਤੋਂ ਇਲਾਵਾ ਲਗਭਗ 20,635 ਕੈਨੇਡੀਅਨ ਡਾਲਰ (15,181 ਅਮਰੀਕੀ ਡਾਲਰ) ਹਨ। ਜੋ ਕਿ ਭਾਰਤ ਵਿੱਚ ਲਗਭਗ 12 ਲੱਖ 66 ਹਜ਼ਾਰ ਰੁਪਏ ਹੈ।
ਵਿੱਤੀ ਲੋੜਾਂ ਦੁੱਗਣੀਆਂ ਹੋਈਆਂ
ਕੈਨੇਡੀਅਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 1 ਜਨਵਰੀ, 2024 ਨੂੰ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਜੀਵਨ ਲੋੜਾਂ ਨੂੰ ਦੁੱਗਣਾ ਕਰੇਗੀ। ਹੁਣ ਨਵੇਂ ਬਦਲਾਅ ਤਹਿਤ ਵਿਦਿਆਰਥੀਆਂ ਨੂੰ ਰਹਿਣ-ਸਹਿਣ ਅਤੇ ਪੜ੍ਹਾਈ ਦੇ ਕੁੱਲ ਖਰਚੇ ਦਾ ਅੱਧਾ ਹਿੱਸਾ ਕਾਗਜ਼ 'ਤੇ ਸਾਬਤ ਕਰਨਾ ਹੋਵੇਗਾ।
ਸਲਾਨਾ $15,000 ਦੀ ਵਿਵਸਥਾ ਕਰਨੀ ਪਵੇਗੀ
ਜਦਕਿ ਪਹਿਲਾਂ ਇਹ ਰਾਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਸੀ। ਉਦਾਹਰਨ ਲਈ, ਇੱਕ ਗ੍ਰੈਜੂਏਟ ਵਿਦਿਆਰਥੀ ਨੂੰ ਸਾਲਾਨਾ $10,000 ਦਾ ਪ੍ਰਬੰਧ ਕਰਨਾ ਪੈਂਦਾ ਸੀ ਪਰ ਨਵੇਂ ਨਿਯਮਾਂ ਤਹਿਤ ਹੁਣ ਸਾਰੇ ਵਿਦਿਆਰਥੀਆਂ ਨੂੰ ਸਾਲਾਨਾ 15,000 ਅਮਰੀਕਨ ਡਾਲਰ ਦਾ ਪ੍ਰਬੰਧ ਕਰਨਾ ਹੋਵੇਗਾ।