ਪੰਜਾਬ 'ਚ ਮੌਸਮ ਦਾ ਮਿਜਾਜ਼ ਬਦਲਦਾ ਨਜ਼ਰ ਆ ਰਿਹਾ ਹੈ | ਜਲੰਧਰ ਸਮੇਤ ਕਈ ਜ਼ਿਲ੍ਹਿਆਂ 'ਚ ਸੁਹਾਵਣਾ ਮੌਸਮ ਬਣਿਆ ਹੋਇਆ ਹੈ ਤੇ ਹਲਕੀ ਬਾਰਿਸ਼ ਹੋਈ | ਮੌਸਮ ਵਿਭਾਗ ਨੇ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਹਿਮਾਚਲ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ।
1 ਤੋਂ 15 ਸਤੰਬਰ ਤੱਕ 34.1 ਮਿਲੀਮੀਟਰ ਪਿਆ ਮੀਂਹ
ਦੱਸ ਦੇਈਏ ਕਿ ਹੁਣ ਪੰਜਾਬ ਤੇ ਚੰਡੀਗੜ੍ਹ 'ਚ ਹੁਣ ਬਾਰਸ਼ ਨਾ ਦੇ ਬਰਾਬਰ ਹੋ ਰਹੀ ਹੈ। ਇਸ ਦੇ ਨਾਲ ਹੀ ਸਤੰਬਰ ਮਹੀਨੇ 'ਚ ਦੋਵਾਂ ਥਾਵਾਂ ’ਤੇ ਔਸਤ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਵਿੱਚ 1 ਤੋਂ 15 ਸਤੰਬਰ ਤੱਕ ਕੁੱਲ 34.1 ਮਿਲੀਮੀਟਰ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਸਮੇਂ ਸਭ ਤੋਂ ਵੱਧ ਮੀਂਹ ਦੱਖਣੀ ਹਰਿਆਣਾ ਵਿੱਚ ਹੋ ਰਿਹਾ ਹੈ। ਪੰਜਾਬ 'ਚ ਬੁੱਧਵਾਰ ਨੂੰ ਸਿਰਫ ਪਠਾਨਕੋਟ 'ਚ 1.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਕਿਸੇ ਹੋਰ ਥਾਂ 'ਤੇ ਮੀਂਹ ਨਹੀਂ ਪਿਆ ਹੈ।
ਮੀਂਹ ਕਾਰਨ ਯੂਪੀ 'ਚ 5 ਨਦੀਆਂ ਤੁਫਾਨ 'ਤੇ
ਮੀਂਹ ਕਾਰਨ ਯੂਪੀ ਵਿੱਚ ਗੰਗਾ, ਯੁਮਨਾ ਘਾਘਰਾ, ਸ਼ਾਰਦਾ, ਸਰਯੂ ਵਰਗੀਆਂ ਨਦੀਆਂ 'ਚ ਉਛਾਲ ਹੈ। ਇਸ ਦੇ ਨਾਲ ਹੀ 21 ਜ਼ਿਲ੍ਹਿਆਂ ਦੇ ਕਰੀਬ 450 ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਆਗਰਾ 'ਚ ਬੁੱਧਵਾਰ ਨੂੰ ਇੰਨੀ ਜ਼ਿਆਦਾ ਬਾਰਿਸ਼ ਹੋਈ ਕਿ ਸੜਕਾਂ 2 ਫੁੱਟ ਪਾਣੀ ਨਾਲ ਭਰ ਗਈਆਂ। ਝਾਂਸੀ ਵਿੱਚ ਮੀਂਹ ਕਾਰਨ ਇੱਕ ਘਰ ਢਹਿ ਗਿਆ। ਇਸ ਦੌਰਾਨ ਇੱਕ ਕਿਸਾਨ ਦੀ ਵੀ ਮਲਬੇ ਹੇਠ ਦੱਬਣ ਕਾਰਨ ਮੌਤ ਹੋ ਗਈ।
ਮੌਸਮ ਵਿਭਾਗ ਨੇ ਅੱਜ 28 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੈਨਪੁਰੀ, ਹਾਥਰਸ, ਆਗਰਾ, ਅਲੀਗੜ੍ਹ ਅਤੇ ਫ਼ਿਰੋਜ਼ਾਬਾਦ 'ਚ ਅੱਜ 12ਵੀਂ ਜਮਾਤ ਤੱਕ ਦੇ ਸਕੂਲ ਅਤੇ ਕਾਲਜ ਬੰਦ ਹਨ।