ਦੇਸ਼ ਵਿਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ 19 ਅਪ੍ਰੈਲ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਜਾਰੀ ਹੈ। ਇਸ ਪੜਾਅ ਦੇ ਪ੍ਰਮੁੱਖ ਉਮੀਦਵਾਰਾਂ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਸਰਬਾਨੰਦ ਸੋਨੋਵਾਲ ਅਤੇ ਭੂਪੇਂਦਰ ਯਾਦਵ, ਕਾਂਗਰਸ ਦੇ ਗੌਰਵ ਗੋਗੋਈ, ਡੀਐਮਕੇ ਦੀ ਕਨੀਮੋਝੀ ਸ਼ਾਮਲ ਹਨ।
ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਵੋਟਿੰਗ
ਦੱਸ ਦੇਈਏ ਕਿ ਲੋਕ ਸਭਾ ਦੇ ਪਹਿਲੇ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
1625 ਉਮੀਦਵਾਰਾਂ 'ਚ ਮੁਕਾਬਲਾ
ਪਹਿਲੇ ਪੜਾਅ ਵਿੱਚ 1,625 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 1,491 ਪੁਰਸ਼ ਅਤੇ 134 ਮਹਿਲਾ ਉਮੀਦਵਾਰ ਹਨ। ਇਸ ਵਾਰ 8 ਕੇਂਦਰੀ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਸਾਬਕਾ ਰਾਜਪਾਲ ਵੀ ਚੋਣ ਮੈਦਾਨ ਵਿੱਚ ਹਨ।
ਦੂਜੇ ਪੜਾਅ ਲਈ ਵੋਟਿੰਗ 26 ਅਪ੍ਰੈਲ ਨੂੰ
ਵੋਟਿੰਗ ਪ੍ਰਕਿਰਿਆ ਦੇ ਇਸ ਪੜਾਅ ਤੋਂ ਬਾਅਦ ਦੂਜੇ ਪੜਾਅ ਲਈ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ। ਕੁੱਲ 7 ਪੜਾਵਾਂ ਵਿੱਚ 543 ਸੀਟਾਂ ਲਈ ਵੋਟਿੰਗ 1 ਜੂਨ ਨੂੰ ਖਤਮ ਹੋਵੇਗੀ। ਸਾਰੀਆਂ ਸੀਟਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।
19 ਅਪ੍ਰੈਲ ਨੂੰ ਅੱਜ ਇਨ੍ਹਾਂ ਰਾਜਾਂ ਵਿਚ ਹੋ ਰਹੀਆਂ ਚੋਣਾਂ
ਦੇਸ਼ ਦੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ਲਈ ਚੋਣ ਪ੍ਰਚਾਰ ਬੁੱਧਵਾਰ ਸ਼ਾਮ ਨੂੰ ਖਤਮ ਹੋ ਗਿਆ। ਇਨ੍ਹਾਂ ਰਾਜਾਂ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਸਮੇਤ ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ, ਪੁਡੂਚੇਰੀ ਸ਼ਾਮਲ ਹਨ। ਅਤੇ ਲਕਸ਼ਦੀਪ ਵਿੱਚ ਵੋਟਿੰਗ ਹੋ ਰਹੀ ਹੈ।
7 ਪੜਾਵਾਂ ਵਿਚ ਇੰਨੀਆਂ ਸੀਟਾਂ ਉਤੇ ਹੋਵੇਗੀ ਵੋਟਿੰਗ
ਦੂਜੇ ਪੜਾਅ ਤਹਿਤ 26 ਅਪ੍ਰੈਲ ਨੂੰ 13 ਸੂਬਿਆਂ ਦੀਆਂ 89 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸੇ ਤਰ੍ਹਾਂ ਤੀਜੇ ਪੜਾਅ ਵਿਚ 7 ਮਈ ਨੂੰ 12 ਰਾਜਾਂ ਦੀਆਂ 94 ਸੀਟਾਂ ‘ਤੇ ਵੋਟਾਂ ਪੈਣਗੀਆਂ। ਚੌਥੇ ਪੜਾਅ ਵਿੱਚ 13 ਮਈ ਨੂੰ 10 ਰਾਜਾਂ ਦੀਆਂ 96 ਸੀਟਾਂ, 20 ਮਈ ਨੂੰ ਪੰਜਵੇਂ ਪੜਾਅ ਵਿੱਚ 8 ਰਾਜਾਂ ਦੀਆਂ 49 ਸੀਟਾਂ, 25 ਮਈ ਨੂੰ ਛੇਵੇਂ ਪੜਾਅ ਵਿੱਚ 7 ਰਾਜਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਹੋਵੇਗੀ। 1 ਜੂਨ ਨੂੰ ਸੱਤਵੇਂ ਤੇ ਆਖਰੀ ਪੜਾਅ ਵਿਚ 8 ਸੂਬਿਆਂ ‘ਚ 57 ਸੀਟਾਂ ‘ਤੇ ਵੋਟਿੰਗ ਹੋਵੇਗੀ।
ਪੰਜਾਬ ਵਿਚ ਵੋਟਿੰਗ 1 ਜੂਨ ਨੂੰ
ਇਸ ਦੇ ਨਾਲ ਹੀ ਦੱਸ ਦੇਈਏ ਕਿ ਆਖਰੀ ਤੇ ਸਤਵੇਂ ਪੜਾਅ ਵਿਚ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਵੋਟਾਂ ਪੈਣਗੀਆਂ ਅਤੇ ਰਿਜ਼ਲਟ 4 ਜੂਨ ਨੂੰ ਐਲਾਨਿਆ ਜਾਵੇਗਾ।
ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ
- ਪਹਿਲਾ ਪੜਾਅ- 19 ਅਪ੍ਰੈਲ
- ਦੂਜਾ ਪੜਾਅ- 26 ਅਪ੍ਰੈਲ
- ਤੀਜਾ ਪੜਾਅ- 7 ਮਈ
- ਚੌਥਾ ਪੜਾਅ- 13 ਮਈ
- ਪੰਜਵਾਂ ਪੜਾਅ - 20 ਮਈ
- ਛੇਵਾਂ ਪੜਾਅ- 25 ਮਈ
- ਸੱਤਵਾਂ ਪੜਾਅ - 1 ਜੂਨ