ਕੈਨੇਡਾ ਦੇ ਸਰੀ 'ਚ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਮੁਖੀ ਸਤੀਸ਼ ਕੁਮਾਰ ਦੇ ਘਰ 'ਤੇ ਗੋਲੀਬਾਰੀ ਕੀਤੀ ਗਈ ਹੈ। ਇਸ ਗੋਲੀਬਾਰੀ ਵਿੱਚ ਸਤੀਸ਼ ਕੁਮਾਰ ਦੇ ਵੱਡੇ ਪੁੱਤਰ ਨੂੰ ਗੋਲੀਆਂ ਲੱਗੀਆਂ। ਜਿਸ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
14 ਰਾਊਂਡ ਕੀਤੇ ਫਾਇਰ
ਕੈਨੇਡਾ ਦੀ ਰੋਇਸ ਕੈਨੇਡੀਅਨ ਮਾਊਂਟੇਨ ਪੁਲਸ ਮੁਤਾਬਕ ਕੁਝ ਹਮਲਾਵਰਾਂ ਨੇ 14 ਰਾਊਂਡ ਫਾਇਰ ਕੀਤੇ। ਜਿਸ ਘਰ 'ਚ ਗੋਲੀਆਂ ਚਲਾਈਆਂ ਗਈਆਂ ਸਨ, ਉਥੇ ਸਤੀਸ਼ ਕੁਮਾਰ ਦਾ ਪੁੱਤਰ ਰਹਿੰਦਾ ਸੀ। ਇਸ ਗੋਲੀਬਾਰੀ ਵਿਚ ਉਹ ਗੋਲੀਆਂ ਦਾ ਸ਼ਿਕਾਰ ਹੋ ਗਿਆ ਅਤੇ ਜ਼ਖਮੀ ਹੋ ਗਿਆ।
ਖਾਲਿਸਤਾਨੀਆਂ 'ਤੇ ਲੱਗੇ ਦੋਸ਼
ਇਸ ਹਮਲੇ ਲਈ ਖਾਲਿਸਤਾਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਵੀ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਵਿੱਚ ਖਾਲਿਸਤਾਨ ਸਮਰਥਕਾਂ ਨੇ ਹਿੰਦੂਆਂ ਨੂੰ ਪਰੇਸ਼ਾਨ ਕੀਤਾ ਸੀ। ਜਦੋਂ ਭਾਰਤੀ ਰਾਜਦੂਤ ਵੀ ਇਸ ਮੰਦਰ 'ਚ ਦਰਸ਼ਨਾਂ ਲਈ ਪਹੁੰਚੇ ਤਾਂ ਇਸ ਦੌਰਾਨ ਵੀ ਖਾਲਿਸਤਾਨੀ ਸਮਰਥਕਾਂ ਨੇ ਭੀੜ ਇਕੱਠੀ ਕਰ ਕੇ ਹੰਗਾਮਾ ਕਰ ਦਿੱਤਾ।