ਪੰਜਾਬ ਵਿੱਚ ਸਰਕਾਰੀ ਬੱਸਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਬੈਠ ਗਏ ਹਨ। ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 18 ਡਿਪੂ ਬੰਦ ਕਰ ਦਿੱਤੇ ਹਨ। ਰੋਡਵੇਜ਼ ਦੀਆਂ ਬੱਸਾਂ ਨੂੰ ਰੋਕ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਨਬੱਸ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਇਸ ਸਬੰਧੀ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਅੱਜ ਪੰਜਾਬ ਦੇ 18 ਡਿਪੂਆਂ ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬੰਦ ਕਰ ਦਿੱਤੀਆ ਗਈਆਂ ਹਨ|
ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ , ਉਹ ਆਪਣਾ ਸੰਘਰਸ਼ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿਲ ਜਾਂਦੀਆਂ ਅਤੇ ਹਾਦਸਿਆਂ ਵਿੱਚ ਮਾਰੇ ਗਏ ਡਰਾਈਵਰਾਂ ਦੇ ਬਕਾਏ ਅਦਾ ਨਹੀਂ ਕੀਤੇ ਜਾਂਦੇ।
ਬੱਸ ਸਟੈਂਡ ’ਤੇ ਯਾਤਰੀ ਹੋਏ ਪ੍ਰੇਸ਼ਾਨ
ਰੋਡਵੇਜ਼ ਦੀ ਹੜਤਾਲ ਤੋਂ ਬਾਅਦ ਲੁਧਿਆਣਾ ਬੱਸ ਸਟੈਂਡ 'ਤੇ ਆਪਣੇ ਘਰ ਜਾਣ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਆਉਣ ਵਾਲੇ ਆਮ ਯਾਤਰੀ ਲੰਬੇ ਸਮੇਂ ਤੋਂ ਬੱਸ ਸਟੈਂਡ 'ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਇੰਤਜ਼ਾਰ ਕਰਦੇ ਦੇਖੇ ਗਏ, ਖਾਸ ਕਰਕੇ ਔਰਤਾਂ ਜੋ ਮੁਫਤ ਸਫਰ ਕਰ ਰਹੀਆਂ ਹਨ। ਪੰਜਾਬ ਰੋਡਵੇਜ਼ ਵਿੱਚ ਆਧਾਰ ਕਾਰਡ ਬਾਰੇ ਨੇ ਕਿਹਾ ਕਿ ਉਨਾਂ ਕੋਲ ਜਿਆਦਾ ਪੈਸੇ ਵੀ ਨਹੀ ਹਨ। ਕਈ ਔਰਤਾਂ ਨੇ ਦੱਸਿਆ ਕਿ ਉਹ ਘਰੋਂ ਪੈਸੇ ਵੀ ਨਹੀਂ ਲੈ ਕੇ ਆਈਆਂ।
ਲੁਧਿਆਣਾ ਡਿਪੂ ਦੀਆਂ 114 ਬੱਸਾਂ ਬੰਦ
ਅੱਜ ਲੁਧਿਆਣਾ ਡਿਪੂ ਦੀਆਂ ਕੁੱਲ 114 ਬੱਸਾਂ ਪੂਰੀ ਤਰ੍ਹਾਂ ਬੰਦ ਹਨ। ਉਨਾਂ ਦੀ ਪ੍ਰਬੰਧਕਾਂ ਨਾਲ ਗੱਲਬਾਤ ਹੋ ਚੁੱਕੀ ਹੈ। ਕਰੀਬ 2.30 ਜਾਂ 3 ਵਜੇ ਮੀਟਿੰਗ ਵੀ ਤੈਅ ਕੀਤੀ ਗਈ ਹੈ। ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਬੱਸਾਂ ਉਸ ਸਮੇਂ ਲਈ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਪਨਬੱਸ-ਪੀਆਰਟੀਸੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਅੱਜ ਪੰਜਾਬ ਰੋਡਵੇਜ਼ ਦੇ 18 ਡਿਪੂ ਬੰਦ ਕਰ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਨੇ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ਪਰ ਸਭ ਹਵਾ ਵਿੱਚ ਹੀ ਰਹਿ ਗਏ। ਸਰਕਾਰ ਸਿਸਟਮ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਰਹੀ ਹੈ।
ਤਨਖਾਹ ਨਾ ਮਿਲਣ ਤਕ ਜਾਰੀ ਰਹੇਗੀ ਹੜਤਾਲ
ਠੇਕੇਦਾਰ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੇ ਹਨ। ਕੁੱਲ 18 ਡਿਪੂਆਂ ਵਿੱਚੋਂ 12 ਡਿਪੂ ਇੱਕ ਠੇਕੇਦਾਰ ਨੂੰ ਅਤੇ 6 ਡਿਪੂ ਦੂਜੇ ਠੇਕੇਦਾਰ ਨੂੰ ਦਿੱਤੇ ਗਏ ਹਨ।ਹਾਲਾਂਕਿ ਠੇਕਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦੋ ਮਹੀਨੇ ਤੋਂ ਉਹ ਤਨਖਾਹ ਦਾ ਇੰਤਜਾਰ ਕਰ ਰਹੇ ਹਨ। ਜਿਨ੍ਹਾਂ ਟਾਈਮ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ ਉਹ ਆਪਣੀ ਹੜਤਾਲ ਜਾਰੀ ਰੱਖਣਗੇ।