ਬਿਹਾਰ ਦੀ ਰਾਜਧਾਨੀ ਪਟਨਾ ਚ 22 ਅਪ੍ਰੈਲ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਘੋਸ਼ਿਤ ਕੀਤੀ ਗਈ ਹੈ | ਭਾਰਤੀ ਏਅਰ ਫੋਰਸ ਦੇ ਸੂਰੀਆ ਕਿਰਨ ਏਰੋਬੈਟਿਕ ਟੀਮ ਦੇ ਗ੍ਰੈਂਡ ਏਅਰ ਸ਼ੋਅ ਦੇ ਮੱਦੇਨਜ਼ਰ ਇਸ ਦਾ ਫੈਸਲਾ ਲਿਆ ਗਿਆ ਹੈ. |
ਦਸ ਦਈਏ ਕੀ 22 ਅਪਰੈਲ ਨੂੰ ਪਟਨਾ ਦੇ ਜੇ.ਪੀ ਗੰਗਾ ਪਥ 'ਤੇ ਨੌਂ ਅਤਿ-ਆਧੁਨਿਕ ਜਹਾਜਾਂ ਦੇ ਵਲੋਂ ਸ਼ਾਨਦਾਰ ਸਟੰਟ ਕੀਤੇ ਜਾਣਗੇ |
ਜਿਸ ਕਾਰਨ ਸਕੂਲ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਇਸ ਦ੍ਰਿਸ਼ ਦੁਆਰਾ ਪ੍ਰੇਰਿਤ ਕੀਤਾ ਜਾ ਸਕੇ |
ਇਸ ਦੇ ਨਾਲ, 23 ਅਪ੍ਰੈਲ ਨੂੰ ਮੁੱਖ ਪ੍ਰੋਗਰਾਮ ਹੋਵੇਗਾ | ਜਿਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੁੱਖ ਮਹਿਮਾਨ ਵਜੋਂ ਮੌਜੂਦ ਹੋਣਗੇ | ਇਸ ਦਿਨ, ਸੂਰਿਆ ਕਿਰਨ ਟੀਮ ਦੇ ਜਹਾਜ਼ ਹੋਰ ਗੁੰਝਲਦਾਰ ਅਭਿਆਸਾਂ ਨੂੰ ਪ੍ਰਦਰਸ਼ਿਤ ਕਰਨਗੇ |