ਬੰਗਲੌਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਨੂੰ ਜਹਾਜ਼ ਅਤੇ ਟੈਂਪੋ ਟ੍ਰੈਵਲਰ ਵਿਚਕਾਰ ਟੱਕਰ ਹੋ ਗਈ | ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ | ਟੈਂਪੋ ਟ੍ਰੈਵਲਰ ਦੇ ਡਰਾਈਵਰ ਨੂੰ ਹਾਦਸੇ ਵਿੱਚ ਮਾਮੂਲੀ ਸੱਟਾਂ ਲੱਗੀਆਂ ਹਨ | ਪਰ ਇਹ ਗ਼ਨੀਮਤ ਰਹੀ ਕਿ ਹਾਦਸੇ ਦੇ ਦੌਰਾਨ ਜਹਾਜ਼ ਉਡਾਣ ਨਹੀਂ ਭਰ ਰਿਹਾ ਸੀ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ |
ਦੁਪਹਿਰ 12:30 ਵਜੇ ਵਾਪਰਿਆ ਹਾਦਸਾ
ਜਾਣਕਾਰੀ ਦੇ ਮੁਤਾਬਕ 18 ਅਪ੍ਰੈਲ ਨੂੰ ਦੁਪਹਿਰ 12:15 ਮਿੰਟ ਤੇ ਏਅਰਪੋਰਟ ਦੇ ਅਲਫਾ ਪਾਰਕਿੰਗ ਬੇ 71 ਤੇ ਇਹ ਹਾਦਸਾ ਵਾਪਰਿਆ l
ਏਅਰਪੋਰਟ ਅਥੋਰਟੀ ਨੇ ਦੱਸਿਆ ਕਿ ਟੈਂਪੂ ਥਰਡ ਪਾਰਟੀ ਗਰਾਊਂਡ ਹੈਂਡਲਿੰਗ ਏਜੰਸੀ ਦਾ ਸੀ ਅਤੇ ਉਸ ਦਾ ਇਸਤੇਮਾਲ ਏਅਰਪੋਰਟ ਸਟਾਫ ਨੂੰ ਛੱਡਣ ਦੇ ਲਈ ਕੀਤਾ ਜਾ ਰਿਹਾ ਸੀ l
ਉਥੇ ਹੀ ਇਸ ਹਾਦਸੇ ਤੇ ਇੰਡੀਗੋ ਏਅਰਲਾਈਨ ਦਾ ਬਿਆਨ ਸਾਹਮਣੇ ਆਇਆ ਹੈ | ਇੰਡੀਗੋ ਏਅਰਲਾਈਨਸ ਨੇ ਕਿਹਾ ਕਿ ਹਾਦਸਾ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਹੋਇਆ हा | ਟੈਂਪੂ ਜਹਾਜ਼ ਦੇ ਨਾਲ ਟਕਰਾਇਆ ਤੇ ਉਸਦੀ ਛੱਤ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ | ਉੱਥੇ ਹੀ ਹਾਦਸੇ 'ਚ ਡਰਾਈਵਰ ਨੂੰ ਸੱਟਾਂ ਵੀ ਲੱਗੀਆਂ ਨੇ ਅਤੇ ਜਹਾਜ਼ ਨੂੰ ਵੀ ਨੁਕਸਾਨ ਪਹੁੰਚਿਆ l