ਸੰਸਦ ਮੈਂਬਰ ਕੰਗਨਾ ਰਣੌਤ ਦੀ ਵਿਵਾਦਿਤ ਫਿਲਮ 'ਐਮਰਜੈਂਸੀ' ਨੂੰ ਇੱਕ ਵਾਰ ਫਿਰ ਰਿਲੀਜ਼ ਡੇਟ ਮਿਲ ਗਈ ਹੈ। ਕਈ ਵਾਰ ਟਾਲਣ ਤੋਂ ਬਾਅਦ 'ਐਮਰਜੈਂਸੀ' ਹੁਣ ਸਾਲ 2025 'ਚ ਰਿਲੀਜ਼ ਹੋਣ ਜਾ ਰਹੀ ਹੈ। ਕੰਗਨਾ ਰਣੌਤ ਨੇ ਅੱਜ 18 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਜਾ ਕੇ ਫਿਲਮ 'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ।
ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਲੰਬੇ ਸਮੇਂ ਤੋਂ ਲਟਕ ਰਹੀ ਫਿਲਮ ਐਮਰਜੈਂਸੀ ਹੁਣ ਬਾਕਸ ਆਫਿਸ 'ਤੇ ਆਉਣ ਲਈ ਤਿਆਰ ਹੈ। ਇਹ ਫਿਲਮ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਖਬਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ ਹੈ।
ਕੰਗਨਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।ਕੰਗਨਾ ਰਣੌਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਫਿਲਮ ਐਮਰਜੈਂਸੀ ਵੀ ਲੰਬੇ ਸਮੇਂ ਤੋਂ ਵਿਵਾਦਾਂ ਦਾ ਹਿੱਸਾ ਰਹੀ ਸੀ। ਪਰ ਹੁਣ ਇਸ ਫਿਲਮ ਨੂੰ ਹਰੀ ਝੰਡੀ ਮਿਲ ਗਈ ਹੈ |
ਦੱਸ ਦੇਈਏ ਕਿ 'ਐਮਰਜੈਂਸੀ' ਲੰਬੇ ਸਮੇਂ ਤੋਂ ਚਰਚਾ ਅਤੇ ਵਿਵਾਦਾਂ 'ਚ ਰਹੀ ਹੈ। ਕੰਗਨਾ ਰਣੌਤ ਨੇ ਕਈ ਦਿਨਾਂ ਬਾਅਦ CBFAC ਯਾਨੀ ਕਿ ਸੇਮਬਰ ਬੋਰਡ ਤੋਂ ਸਰਟੀਫਿਕੇਟ ਮਿਲਣ ਤੋਂ ਬਾਅਦ ਆਪਣੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। 'ਐਮਰਜੈਂਸੀ' 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦੱਸ ਦੇਈਏ ਫਿਲਮ ਐਮਰਜੈਂਸੀ ਦਾ ਟ੍ਰੇਲਰ 14 ਅਗਸਤ 2024 ਨੂੰ ਰਿਲੀਜ਼ ਹੋਇਆ ਸੀ, ਪਰ ਫਿਲਮ 'ਚ ਕੁਝ ਵਿਵਾਦਿਤ scene ਦਿਖਾਉਣ ਨੂੰ ਲੈ ਕੇ ਇਸਦਾ ਖੂਬ ਵਿਰੋਧ ਵੀ ਹੋਇਆ ਤੇ ਹੌਲੀ-ਹੌਲੀ ਮਾਮਲਾ ਗਰਮਾ ਗਿਆ ਅਤੇ ਫਿਰ ਜਿਵੇਂ ਹੀ ਵਿਵਾਦ ਦੀ ਚੰਗਿਆੜੀ ਘੱਟ ਗਈ ਤਾਂ ਸੈਂਸਰ ਬੋਰਡ ਨੇ ਕੁਝ ਸੀਨ ਕੱਟ ਕੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ। ਤੇ ਹੁਣ ਕੰਗਨਾ ਰਣੌਤ ਦੀ ਐਮਰਜੰਸੀ ਮੂਵੀ 17 ਜਨਵਰੀ ਨੂੰ ਸਿਨੇਮਾ ਘਰਾਂ ਚ ਆਉਣ ਨੂੰ ਤਿਆਰ ਹੈ।
ਵਿਵਾਦਾਂ ਕਾਰਨ ਇਸ ਦੀ ਰਿਲੀਜ਼ ਨੂੰ ਰੋਕਣ ਤੋਂ ਪਹਿਲਾਂ, ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਦੀ ਸਕ੍ਰੀਨਿੰਗ ਕਮੇਟੀ ਨੇ ਇਸ ਸ਼ਰਤ 'ਤੇ 'ਯੂਏ' ਸਰਟੀਫਿਕੇਸ਼ਨ ਲਈ ਮਨਜ਼ੂਰੀ ਦੇ ਦਿੱਤੀ ਕਿ ਰਿਲੀਜ਼ ਤੋਂ ਪਹਿਲਾਂ ਇਸ ਵਿੱਚ 10 ਬਦਲਾਅ ਕੀਤੇ ਗਏ ਸਨ। ਇਸ ਦੀ ਸੂਚੀ ਸੈਂਸਰ ਬੋਰਡ ਨੇ ਨਿਰਮਾਤਾਵਾਂ ਨੂੰ ਭੇਜ ਦਿੱਤੀ ਹੈ। ਐਮਰਜੈਂਸੀ ਵਿਚ ਵੀ ਤਿੰਨ ਕਟੌਤੀ ਕੀਤੇ ਗਏ ਸਨ ਅਤੇ ਇਸ ਨੂੰ 'ਯੂਏ' ਸਰਟੀਫਿਕੇਟ ਦਿੱਤਾ ਗਿਆ ਹੈ।