ਜਲੰਧਰ ਦੇ ਵੈਸਟ ਹਲਕੇ 'ਚ ਨਸ਼ਿਆਂ ਖਿਲਾਫ ਪੁਲਸ ਦੀ RAID, ਇਕ ਕਿਲੋ ਹੈਰੋਇਨ ਸਮੇਤ ਤਿੰਨ ਗ੍ਰਿਫਤਾਰ
ਜਲੰਧਰ ਦੇ ਵੈਸਟ ਹਲਕੇ 'ਚ ਕ੍ਰਾਈਮ ਬ੍ਰਾਂਚ ਦੀ ਟੀਮ ਅਤੇ ਪੁਲਸ ਨੇ ਨਸ਼ਿਆਂ ਖਿਲਾਫ ਛਾਪੇਮਾਰੀ ਕੀਤੀ। ਉਥੇ ਹੀ ਇਲਾਕਾ ਭਾਰਗੋ ਕੈਂਪ ਵਿੱਚ ਵੀ ਛਾਪਾ ਮਾਰ ਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੀ.ਆਈ.ਏ.-1 ਦੀ ਟੀਮ ਅਤੇ 4 ਥਾਣਿਆਂ ਦੀ ਪੁਲਸ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਵਰਿੰਦਰ, ਰੋਹਿਤ ਅਤੇ ਜਤਿੰਦਰ ਕੁਮਾਰ ਵਜੋਂ ਹੋਈ ਹੈ। ਉਕਤ ਡੀ ਜੇ ਦਾ ਕੰਮ ਕਰਦੇ ਹਨ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕਈ ਹੋਰ ਕੇਸ ਦਰਜ ਹਨ। ਜਾਣਕਾਰੀ ਮੁਤਾਬਕ ਪੁਲਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
'Police Raid','Drug','Jalandhar','Bhargav Camp','Hindi News'