ਖਬਰਿਸਤਾਨ ਨੈੱਟਵਰਕ- ਅੱਜ ਦਸੂਹਾ ਵਿਚ ਲੰਬਾ ਬਿਜਲੀ ਦਾ ਕੱਟ ਰਹੇਗਾ, ਜਿਸ ਕਾਰਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦੇਈਏ ਕਿ ਦਸੂਹਾ ਸ਼ਹਿਰ ਵਿੱਚ ਅੱਜ 6 ਘੰਟਿਆਂ ਲਈ ਬਿਜਲੀ ਬੰਦ ਰਹੇਗੀ। ਪਾਵਰਕਾਮ ਅਰਬਨ ਸਬ ਡਿਵੀਜ਼ਨ ਅਫ਼ਸਰ ਦਸੂਹਾ ਨੇ ਦੱਸਿਆ ਕਿ 11 ਕੇ.ਵੀ. ਕੈਂਥਾ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਕਾਰਨ, ਬਿਜਲੀ ਸਪਲਾਈ ਕੱਲ੍ਹ 23 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸ ਕਾਰਨ, ਰੇਲਵੇ ਸਟੇਸ਼ਨ, ਐਸ.ਡੀ.ਐਮ. ਦਫ਼ਤਰ ਅਤੇ ਐਸ.ਡੀ.ਐਮ. ਚੌਕ, ਤਹਿਸੀਲ ਦਫ਼ਤਰ, ਧਰਮਪੁਰਾ, ਨਿਹਾਲਪੁਰਾ, ਦਾਣਾ ਮੰਡੀ, ਬੀ.ਐਸ.ਐਨ.ਐਲ. ਐਕਸਚੇਂਜ, ਦਸਮੇਸ਼ ਨਗਰ, ਕ੍ਰਿਪਾਲ ਕਲੋਨੀ, ਲੰਗਰਪੁਰ ਅਤੇ ਕੈਂਥਾ ਨੂੰ ਬਿਜਲੀ ਸਪਲਾਈ ਠੱਪ ਰਹੇਗੀ।