ਮਸ਼ਹੂਰ ਪੰਜਾਬੀ ਗਾਇਕ ਗੁਰਦਰਸ਼ਨ ਧੂਰੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ। ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਗੁਰਦਰਸ਼ਨ ਧੂਰੀ ਉਨ੍ਹਾਂ ਵਿੱਚ ਨਹੀਂ ਰਹੇ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਜਿਸ ਕਾਰਨ ਉਸ ਦੀ ਮੌਤ ਹੋ ਗਈ।
ਲੀਵਰ ਦੀ ਬਿਮਾਰੀ ਤੋਂ ਸਨ ਪੀੜਤ
ਜਾਣਕਾਰੀ ਅਨੁਸਾਰ ਗੁਰਦਰਸ਼ਨ ਧੂਰੀ ਲੀਵਰ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪਰ ਇਲਾਜ ਦੌਰਾਨ ਉਨ੍ਹਾਂ ਦੀ ਜਾਨ ਚਲੀ ਗਈ। ਧੂਰੀ ਦੇ ਅਚਾਨਕ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ 'ਚ ਹਨ।
ਧੂਰੀ ਨੇ ਕਈ ਗੀਤ ਗਾਏ
ਤੁਹਾਨੂੰ ਦੱਸ ਦੇਈਏ ਕਿ ਗੁਰਦਰਸ਼ਨ ਧੂਰੀ ਨੇ ਪੰਜਾਬੀ ਗਾਇਕ ਗੁਰਲੇਜ਼ ਅਖਤਰ, ਦੀਪਕ ਢਿੱਲੋਂ ਸਮੇਤ ਕਈ ਮਸ਼ਹੂਰ ਕਲਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਗੀਤ ਗਾਏ ਹਨ। ਧੂਰੀ ਨੇ ਸਰਪੰਚ ਸਾਬ, ਜੋਕਰ, ਧੂਰੀ ਯਾਰ ਦੀ ਅਤੇ ਜਨਾਜਾ ਦੇ ਗੀਤ ਗਾਏ। ਧੂਰੀ ਨੇ ਜਨਾਜਾ ਗੀਤ ਸਿੱਧੂ ਮੂਸੇਵਾਲੇ ਨੂੰ ਟ੍ਰਬਿਊਟ ਕੀਤਾ ਸੀ।