ਵੀਰਵਾਰ ਦੇਰ ਰਾਤ 11 ਵਜੇ ਜਲੰਧਰ-ਪਠਾਨਕੋਟ ਹਾਈਵੇ 'ਤੇ ਭੋਗਪੁਰ ਨੇੜੇ ਇਕ ਤੇਜ਼ ਰਫਤਾਰ ਟਰੱਕ ਨੇ ਜੇਸੀਬੀ ਮਸ਼ੀਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਰਖਚੇ ਉੱਡ ਗਏ ਤੇ ਜੇਸੀਬੀ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਭੋਗਪੁਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਜੇਸੀਬੀ ਮਸ਼ੀਨ ਸਾਈਡ ’ਤੇ ਜਾ ਰਹੀ ਸੀ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਆਇਆ ਜੋ ਬੇਕਾਬੂ ਹੋ ਕੇ ਜੇਸੀਬੀ ਮਸ਼ੀਨ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਪੂਰੀ ਜੇਸੀਬੀ ਮਸ਼ੀਨ ਟੁੱਟ ਕੇ ਹਾਈਵੇ 'ਤੇ ਖਿੱਲਰ ਗਈ।
ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਜੇਸੀਬੀ ਮਸ਼ੀਨ ਦੇ ਟੁਕੜੇ ਸੜਕ ਤੋਂ ਹਟਾ ਦਿੱਤੇ ਗਏ ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪੈ ਸਕੇ। ਕਰੀਬ ਇੱਕ ਘੰਟੇ ਤੱਕ ਹਾਈਵੇਅ ’ਤੇ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ। ਥਾਣਾ ਭੋਗਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਜਾਂਚ ਕੀਤੀ ਜਾ ਰਹੀ ਹੈ।