ਜਲੰਧਰ ਵਿਚ ਲੁਟੇਰਿਆਂ ਦਾ ਖੌਫ ਇਸ ਤਰ੍ਹਾਂ ਵੱਧ ਗਿਆ ਹੈ ਕਿ ਹੁਣ ਕਬਾੜੀਏ ਤੱਕ ਨੂੰ ਨਹੀਂ ਬਖਸ਼ਿਆ ਜਾ ਰਿਹਾ। ਮਾਮਲਾ ਮਕਸੂਦਾਂ ਨੇੜੇ ਨਾਗਰਾ ਰੋਡ ਤੋਂ ਸਾਹਮਣੇ ਆਇਆ, ਜਿਥੇ ਇੱਕ ਕਬਾੜ ਦੀ ਦੁਕਾਨ ਤੋਂ ਤਿੰਨ ਲੁਟੇਰਿਆਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਨਕਦੀ ਲੁੱਟ ਲਈ।
ਕੀ ਕਹਿਣੈ ਕਬਾੜੀਏ ਦਾ
ਪੀੜਤ ਕਬਾੜੀਆ ਰਾਜੇਸ਼ ਕੁਮਾਰ ਨੇ ਦੱਸਿਆ ਕਿ ਤਿੰਨੋਂ ਲੁਟੇਰੇ ਬਾਈਕ 'ਤੇ ਆਏ ਅਤੇ ਦੁਕਾਨ ਵਿੱਚ ਦਾਖਲ ਹੋਏ ਅਤੇ ਸ਼ਟਰ ਬੰਦ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਨੇ ਉਸ ਵੱਲ ਰਿਵਾਲਵਰ ਤਾਣਿਆ ਅਤੇ ਦੂਜੇ ਨੇ ਉਸਦੀ ਜੇਬ ਵਿੱਚੋਂ ਲਗਭਗ 6,000 ਰੁਪਏ ਕੱਢ ਲਏ ਜਦਕਿ ਇਕ ਬਾਈ ਉਤੇ ਹੀ ਬੈਠਾ ਰਿਹਾ।
CCTV ਵਿਚ ਕੈਦ ਹੋਏ ਲੁਟੇਰੇ
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਤਿੰਨ ਲੁਟੇਰੇ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਲੁੱਟ ਦੀ ਸੂਚਨਾ ਮਿਲਦੇ ਹੀ ਥਾਣਾ ਇੱਕ ਅਤੇ ਏਸੀਪੀ ਉੱਤਰੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।