ਜਲੰਧਰ ਦੇ ਅਸ਼ੋਕ ਨਗਰ 'ਚ ਇਕ ਔਰਤ ਨੇ ਟਰੈਵਲ ਏਜੰਟ 'ਤੇ ਅਮਰੀਕਾ ਭੇਜਣ ਦੇ ਨਾਂ 'ਤੇ ਦੁਬਈ ਲਿਜਾਣ ਦਾ ਦੋਸ਼ ਲਗਾ ਕੇ ਹੰਗਾਮਾ ਕਰ ਦਿੱਤਾ। ਔਰਤ ਦਾ ਰਿਸ਼ਤੇਦਾਰ ਇਸ ਸਾਲ ਵਿਸਾਖੀ ਤੋਂ ਦੁਬਈ ਵਿੱਚ ਹੈ। ਜਦੋਂ ਬੁੱਧਵਾਰ ਨੂੰ ਪਰਿਵਾਰ ਉਕਤ ਟਰੈਵਲ ਏਜੰਟ ਕੋਲ ਪਹੁੰਚਿਆ ਤਾਂ ਉਕਤ ਏਜੰਟ ਨੇ ਕੋਈ ਸੁਣਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਕੁਲਵੰਤ ਕੌਰ ਨੇ ਦੱਸਿਆ ਕਿ ਮੇਰੇ ਰਿਸ਼ਤੇਦਾਰ ਨੂੰ ਆਰ ਪੀ ਨਾਂ ਦੇ ਵਿਅਕਤੀ ਨੇ ਅਮਰੀਕਾ ਭੇਜਣਾ ਸੀ ਤੇ ਇਸ ਦੇ ਬਦਲੇ ਵਿੱਚ ਉਸ ਨੇ ਕਰੀਬ ਢਾਈ ਹਜ਼ਾਰ ਡਾਲਰ ਲਏ ਸਨ ਪਰ ਪੈਸੇ ਲੈ ਕੇ ਰਿਸ਼ਤੇਦਾਰ ਨੂੰ ਅਮਰੀਕਾ ਭੇਜਣ ਦੀ ਥਾਂ ਦੁਬਈ ਭੇਜ ਦਿੱਤਾ। ਪਹਿਲਾਂ ਕਿਹਾ ਗਿਆ ਸੀ ਕਿ ਇਸ ਨੂੰ ਉਥੋਂ ਅਮਰੀਕਾ ਭੇਜਿਆ ਜਾਵੇਗਾ ਪਰ ਫਿਰ ਉਸ ਨੂੰ ਉਥੋਂ ਕਿਤੇ ਵੀ ਨਹੀਂ ਭੇਜਿਆ ਗਿਆ ਅਤੇ ਉੱਥੇ ਹੀ ਫਸ ਗਿਆ।
ਪਰਿਵਾਰ ਤੋਂ 2 ਦਿਨ ਦਾ ਸਮਾਂ ਮੰਗਿਆ
ਪੀੜਤਾਂ ਨੇ ਜਦੋਂ ਏਜੰਟ ਨੂੰ ਅਮਰੀਕਾ ਭੇਜਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਡੌਂਕੀ ਲਵਾ ਕੇ ਜਲਦੀ ਹੀ ਅਮਰੀਕਾ ਭੇਜਣ ਦਾ ਭਰੋਸਾ ਦਿੰਦਾ ਰਿਹਾ ਪਰ ਅਜੇ ਤੱਕ ਅਜਿਹਾ ਨਹੀਂ ਕੀਤਾ ਸੀ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ ਜਾਂ ਫਿਰ ਅਮਰੀਕਾ ਭੇਜਿਆ ਜਾਵੇ।
ਟਰੈਵਲ ਏਜੰਟ ਬੁਟੀਕ ਵੀ ਚਲਾਉਂਦਾ ਹੈ
ਪੀੜਤ ਔਰਤ ਨੇ ਦੱਸਿਆ ਕਿ ਜਦੋਂ ਉਹ ਬੁੱਧਵਾਰ (20 ਦਸੰਬਰ) ਨੂੰ ਏਜੰਟ ਕੋਲ ਪਹੁੰਚੀ ਤਾਂ ਉਸ ਨੇ ਮਾੜਾ ਵਿਵਹਾਰ ਕੀਤਾ। ਇਹ ਏਜੰਟ ਅਸ਼ੋਕ ਨਗਰ ਵਿੱਚ ਇੱਕ ਬੁਟੀਕ ਵੀ ਚਲਾਉਂਦਾ ਹੈ। ਬੁਟੀਕ ਦੇ ਨਾਲ-ਨਾਲ ਉਹ ਟਰੈਵਲ ਏਜੰਟ ਦਾ ਕੰਮ ਕਰਦਾ ਹੈ। ਹੰਗਾਮੇ ਤੋਂ ਬਾਅਦ ਟਰੈਵਲ ਏਜੰਟ ਨੇ ਪਰਿਵਾਰ ਤੋਂ 2 ਦਿਨ ਦਾ ਸਮਾਂ ਮੰਗਿਆ ਹੈ।