ਕੈਨੇਡਾ ਦੀ ਸਰਕਾਰ ਸਟੱਡੀ ਵੀਜ਼ਾ ਨਿਯਮਾਂ ਨੂੰ ਹੌਲੀ-ਹੌਲੀ ਸਖ਼ਤ ਕਰ ਰਹੀ ਹੈ। ਹੁਣ ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖ਼ਲਾ ਲੈਂਦਾ ਹੈ ਤਾਂ ਉਹ ਉੱਥੇ ਪਹੁੰਚ ਕੇ ਇਸ ਨੂੰ ਬਦਲ ਨਹੀਂ ਸਕੇਗਾ। ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਅਪਲਾਈ ਕਰਨਾ ਹੋਵੇਗਾ ।
ਦੱਸ ਦੇਈਏ ਕਿ ਵੀਜ਼ਾ ਰਿਫਿਊਜ ਹੋਣ ‘ਤੇ 30 ਦਿਨ ਦੇ ਅੰਦਰ-ਅੰਦਰ ਵਿਦਿਆਰਥੀ ਨੂੰ ਕੈਨੇਡਾ ਛੱਡਣਾ ਪਵੇਗਾ। ਇਸਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵਾਂਝਾ ਹੋ ਜਾਵੇਗਾ। ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਤਾਂ ਜਿਸ ਕਾਲਜ ਦੇ ਵਿੱਚ ਵਿਦਿਆਰਥੀ ਨੇ ਫੀਸ ਜਮਾ ਕਰਾਈ ਹੈ, ਤਾਂ ਉਹ ਫੀਸ ਵੀ ਵਾਪਸ ਨਹੀਂ ਮਿਲੇਗੀ।
ਵਿਦਿਆਰਥੀਆਂ ਲਈ ਕੈਨੇਡਾ ਜਾਣਾ ਅਤੇ ਕਾਲਜ ਬਦਲਣਾ ਹੋਇਆ ਹੋਰ ਵੀ ਮੁਸ਼ਕਿਲ ਹੈ। ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਸਟੱਡੀ ਵੀਜ਼ੇ 'ਤੇ ਕੈਨੇਡਾ ਆਉਂਦੇ ਹਨ। ਜਿਸ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਡੇਢ ਤੋਂ ਢਾਈ ਲੱਖ ਦੇ ਕਰੀਬ ਹੈ। ਐਸਕੋਸ ਐਸੋਸੀਏਸ਼ਨ ਕੰਸਲਟੈਂਟ ਫਾਰ ਓਵਰਸੀਜ਼ ਸਟੱਡੀਜ਼ ਅਨੁਸਾਰ, 50 ਪ੍ਰਤੀਸ਼ਤ ਵਿਦਿਆਰਥੀ ਕੈਨੇਡਾ ਪਹੁੰਚ ਕੇ ਕਾਲਜ ਬਦਲਦੇ ਸਨ।
ਕੈਨੇਡਾ ਦੀ ਸਰਕਾਰ ਰੋਜ਼ਾਨਾ ਸਟੱਡੀ ਵੀਜ਼ਾ ਦੇ ਨਿਯਮਾਂ ਵਿੱਚ ਬਦਲਾਅ ਕਰ ਰਹੀ ਹੈ। ਪਹਿਲਾਂ ਐਸਡੀਐਸ ਵੀਜ਼ਾ ਖ਼ਤਮ ਕਰ ਦਿੱਤਾ ਗਿਆ, ਫਿਰ 10 ਸਾਲ ਦਾ ਵਿਜ਼ਟਰ ਵੀਜ਼ਾ ਦੇਣ 'ਤੇ ਵੀ ਰੋਕ ਲਗਾ ਦਿੱਤੀ ਗਈ।
ਹੁਣ ਕੈਨੇਡਾ ਏਅਰਪੋਰਟ 'ਤੇ ਭਾਰਤੀਆਂ ਦੀ ਹੋਵੇਗੀ ਸਖ਼ਤ ਚੈਕਿੰਗ
ਹੁਣ ਕੈਨੇਡਾ ਤੋਂ ਭਾਰਤ ਆਉਣ ਵਾਲੇ ਹਰ ਯਾਤਰੀ ਦੀ ਏਅਰਪੋਰਟ 'ਤੇ ਸਖ਼ਤ ਸੁਰੱਖਿਆ ਅਤੇ ਸਕਰੀਨਿੰਗ ਹੋਵੇਗੀ। ਰਿਪੋਰਟ ਮੁਤਾਬਕ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਇਹ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਸੰਕਟ ਵਧਦਾ ਜਾ ਰਿਹਾ ਹੈ।
ਹੁਣ ਏਅਰ ਕੈਨੇਡਾ ਨੇ ਕਿਹਾ ਕਿ ਸਖਤ ਸਕਰੀਨਿੰਗ ਕਾਰਨ ਅੰਤਰਰਾਸ਼ਟਰੀ ਯਾਤਰੀਆਂ ਨੂੰ ਸੁਰੱਖਿਆ ਚੈੱਕ ਪੁਆਇੰਟ 'ਤੇ ਆਮ ਨਾਲੋਂ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਭਾਰਤ ਜਾਣ ਵਾਲੇ ਯਾਤਰੀਆਂ ਲਈ ਸੁਰੱਖਿਆ ਸਕਰੀਨਿੰਗ ਸਖ਼ਤ ਕਰ ਦਿੱਤੀ ਗਈ ਹੈ।