ਨਿਊਜ਼ੀਲੈਂਡ ਦੇ ਸੰਸਦ ਮੈਂਬਰ ਗੋਲਰਿਜ਼ ਘਰਮਨ 'ਤੇ ਇਕ ਸ਼ਾਪਿੰਗ ਮਾਲ 'ਚ ਤਿੰਨ ਵਾਰ ਕੱਪੜੇ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਚੋਰੀ ਦਾ ਦੋਸ਼ ਲੱਗਣ ਤੋਂ ਬਾਅਦ ਉਸ ਨੇ ਅਸਤੀਫਾ ਦੇ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਔਰਤ ਇਕ ਮਾਲ 'ਚੋਂ ਕੱਪੜੇ ਚੋਰੀ ਕਰਦੀ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਗ੍ਰੀਨ ਪਾਰਟੀ ਦੇ ਸੰਸਦ ਮੈਂਬਰ ਗੋਲਰਿਜ਼ ਘਰਮਨ ਦਾ ਹੈ।
ਤਣਾਅ ਦੇ ਕਾਰਨ ਕੀਤੀ ਚੋਰੀ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੰਸਦ ਮੈਂਬਰ ਗੋਲਰਿਜ਼ ਘਰਮਨ ਨੇ ਚੋਰੀ ਦੀ ਗੱਲ ਕਬੂਲੀ ਹੈ। ਉਨ੍ਹਾਂ ਕਿਹਾ ਕਿ ਮੈਂ ਤਣਾਅ ਕਾਰਨ ਅਜਿਹਾ ਕਦਮ ਚੁੱਕਿਆ ਹੈ। ਜੋ ਵੀ ਹੋਇਆ ਹੈ ਕੰਮ ਦੇ ਦਬਾਅ ਕਾਰਨ ਹੀ ਹੋਇਆ ਹੈ। ਮੈਂ ਜਾਣਦੀ ਹਾਂ ਕਿ ਮੈਂ ਤੁਹਾਡਾ ਸਿਰ ਨੀਵਾਂ ਕੀਤਾ ਹੈ। ਜਿਸ ਲਈ ਮੈਂ ਦਿਲੋਂ ਮੁਆਫੀ ਮੰਗਦਾ ਹਾਂ।
ਹੈਂਡ ਬੈਗ ਵਿੱਚ ਕੱਪੜੇ ਲੁਕਾਉਂਦੀ ਆਈ ਨਜ਼ਰ
ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਐਮਪੀ ਗੋਲਰਿਜ਼ ਇੱਕ ਹੱਥ ਵਿੱਚ ਹੈਂਡਬੈਗ ਲੈ ਕੇ ਜਾ ਰਹੇ ਹਨ। ਲੋਕਾਂ ਤੋਂ ਬਚ ਕੇ ਉਹ ਮਾਲ ਤੋਂ ਕੁਝ ਕੱਪੜੇ ਆਪਣੇ ਬੈਗ ਵਿਚ ਰੱਖ ਕੇ ਉੱਥੋਂ ਚਲੀ ਜਾਂਦੀ ਹੈ। ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਮੰਗ ਲਈ ਹੈ ਅਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਜੇ ਤੱਕ ਐਫਆਈਆਰ ਨਹੀਂ ਕੀਤੀ ਗਈ ਦਰਜ
ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗੋਲਰਿਜ ਐਮ.ਪੀ.ਹੈ। ਹਰ ਕੋਈ ਅਜਿਹੇ ਲੋਕਾਂ ਤੋਂ ਜ਼ਿੰਮੇਵਾਰ ਵਤੀਰੇ ਦੀ ਆਸ ਰੱਖਦਾ ਹੈ ਤਾਂ ਜੋ ਉਹ ਮਿਸਾਲ ਕਾਇਮ ਕਰ ਸਕਣ। ਪਰ ਸਾਡੀ ਇਹ ਸਾਂਸਦ ਇਸ ਮਾਮਲੇ ਵਿਚ ਲੋਕਾਂ ਦੀ ਪ੍ਰੀਖਿਆ 'ਤੇ ਖਰੀ ਨਹੀਂ ਉਤਰੀ।