ਪਾਕਿਸਤਾਨੀ ਗਾਇਕ ਬਿਲਾਲ ਸਈਦ ਆਪਣੀ ਗਾਇਕੀ ਤੇ ਸਟਾਈਲਿਸ਼ ਅੰਦਾਜ਼ ਲਈ ਜਾਣੇ ਜਾਂਦੇ ਹਨ। ਬਿਲਾਲ ਉਨ੍ਹਾਂ ਸਿੰਗਰਾਂ ਵਿੱਚੋਂ ਇੱਕ ਹਨ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਇਸ ਦੌਰਾਨ ਕਲਾਕਾਰ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ।
ਸ਼ੋਅ ਦਾ ਹਿੱਸਾ ਬਣੇ ਫੈਨਜ਼ 'ਤੇ ਵਗਾਹ ਕੇ ਮਾਰਿਆ ਮਾਈਕ
ਦਰਅਸਲ, ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਿਲਾਲ ਗੁੱਸੇ ਵਿੱਚ ਸ਼ੋਅ ਦਾ ਹਿੱਸਾ ਬਣੇ ਫੈਨਜ਼ 'ਤੇ ਮਾਈਕ ਵਗਾਹ ਕੇ ਮਾਰਦੇ ਹੋਏ ਵਿਖਾਈ ਦੇ ਰਹੇ ਹਨ। ਕਲਾਕਾਰ ਦਾ ਇਹ ਸਲੂਕ ਵੇਖ ਹਰ ਕੋਈ ਹੈਰਾਨ ਹੈ। ਆਖਿਰ ਪਾਕਿਸਤਾਨੀ ਗਾਇਕ ਨੂੰ ਕਿਸ ਗੱਲ ਦਾ ਗੁੱਸਾ ਆਇਆ, ਇਸ ਬਾਰੇ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰ ਇਸਦਾ ਜਵਾਬ ਵੀ ਦਿੱਤਾ।
ਇੰਸਟਾਗ੍ਰਾਮ ਸਟੋਰੀ 'ਚ ਪੋਸਟ ਸ਼ੇਅਰ ਕਰ ਕਹਿ ਇਹ ਗੱਲ
ਬਿਲਾਲ ਸਈਦ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਇੰਸਟਾਗ੍ਰਾਮ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਟੇਜ ਹਮੇਸ਼ਾ ਮੇਰੇ ਲਈ ਸਾਰੀ ਦੁਨੀਆ ਰਿਹਾ ਹੈ। ਸ਼ੋਅ ਕਰਦੇ ਹੋਏ ਮੈਂ ਹਮੇਸ਼ਾਂ ਸਭ ਤੋਂ ਸੰਪੂਰਨ ਅਤੇ ਸਭ ਤੋਂ ਵੱਧ ਜਿੰਦਾ ਮਹਿਸੂਸ ਕੀਤਾ ਹੈ! ਮੈਂ ਆਪਣੀ ਬੀਮਾਰੀ, ਤਣਾਅ, ਚਿੰਤਾਵਾਂ ਨੂੰ ਭੁੱਲ ਜਾਂਦਾ ਹਾਂ- ਜਦੋਂ ਮੈਂ ਆਪਣੇ ਪ੍ਰਸ਼ੰਸਕਾਂ ਲਈ ਸ਼ੋਅ ਕਰਦਾ ਹਾਂ ਤਾਂ ਮੈਂ ਸਭ ਕੁਝ ਪਿੱਛੇ ਛੱਡ ਦਿੰਦਾ ਹਾਂ। ਭਾਵੇਂ ਜੋ ਮਰਜ਼ੀ ਹੋਵੇ, ਕੁਝ ਵੀ ਮੇਰੇ ਰਾਹ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਉਹ ਸਨਮਾਨ ਜਿਸ ਦਾ ਮੇਰਾ ਮੰਚ ਅਤੇ ਮੈਂ ਹੱਕਦਾਰ ਆਂ। ਮੈਂ ਆਪਣੇ ਪ੍ਰਸ਼ੰਸਕਾਂ ਨੂੰ ਪਿਆਰ ਕਰਦਾ ਹਾਂ ਅਤੇ ਕਈ ਵਾਰ ਇਹ ਪਿਆਰ ਦੋਵਾਂ ਪਾਸਿਆਂ ਤੋਂ ਭਾਰੀ ਪੈ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਸੀ ਜਦੋਂ ਕੋਈ ਭੀੜ ਵਿੱਚ ਦੁਰਵਿਵਹਾਰ ਕਰ ਰਿਹਾ ਸੀ, ਪਰ ਇਹ ਯਕੀਨੀ ਤੌਰ 'ਤੇ ਪਹਿਲੀ ਵਾਰ ਸੀ ਜਦੋਂ ਮੈਂ ਗਲਤ ਪ੍ਰਤੀਕ੍ਰਿਆ ਦਿੱਤੀ ਸੀ! ਪਰ ਸਟੇਜ ਨੂੰ ਨਹੀਂ ਛੱਡਣਾ ਚਾਹੁੰਦਾ ਸੀ।