ਜਲੰਧਰ 'ਚ ਗੁਰਦੁਆਰਾ ਸਾਹਿਬ ਤੋਂ ਇਕੱਲੀ ਪਰਤ ਰਹੀ 65 ਸਾਲਾ ਬਜ਼ੁਰਗ ਔਰਤ 'ਤੇ ਅੱਠ ਕੁੱਤਿਆਂ ਨੇ ਹਮਲਾ ਕਰ ਦਿੱਤਾ | ਇਹ ਘਟਨਾ ਸਤਿਗੁਰੂ ਕਬੀਰ ਚੌਕ ਨੇੜੇ ਸਥਿਤ ਦੂਰਦਰਸ਼ਨ ਐਨਕਲੇਵ ਫੇਜ਼-2 ਨੇੜੇ ਵਾਪਰੀ। ਦੱਸ ਦੇਈਏ ਕਿ ਗਲੀ ਦੇ 8 ਕੁੱਤਿਆਂ ਨੇ ਬਜ਼ੁਰਗ ਮਹਿਲਾ ਨੂੰ ਘੇਰ ਕੇ ਹਮਲਾ ਕੀਤਾ , ਜਿਸ ਕਾਰਨ ਸੜਕ ਵਿਚਕਾਰ ਡਿੱਗ ਗਈ ਤੇ ਸਿਰ 'ਤੇ ਗੰਭੀਰ ਸੱਟ ਲੱਗ ਗਈ |
ਬਜ਼ੁਰਗ ਔਰਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਹਿਲਾ ਦੇ ਸਰੀਰ 'ਤੇ ਕੁੱਤਿਆਂ ਦੇ ਕੱਟਣ ਦੇ 25 ਤੋਂ ਵੱਧ ਨਿਸ਼ਾਨ ਹਨ। ਸਿਰ 'ਚ ਵੀ ਗੰਭੀਰ ਸੱਟ ਲੱਗੀ ਹੈ। ਬਜ਼ੁਰਗ ਮਹਿਲਾ ਗੁਰੂਦੁਆਰੇ ਤੋਂ ਘਰ ਪਰਤ ਰਹੀ ਸੀ ਉਸੇ ਦੌਰਾਨ 7-8 ਕੁੱਤਿਆਂ ਨੇ ਹਮਲਾ ਕਰ ਦਿੱਤਾ |
ਪੀੜਤਾ ਦੇ ਪਤੀ ਨੇ ਦੱਸਿਆ ਕਿ ਕਾਲੋਨੀ 'ਚ ਛੱਤ 'ਤੇ ਧੁੱਪ 'ਚ ਬੈਠੇ ਇਕ ਨੌਜਵਾਨ ਨੇ ਉਸ ਨੂੰ ਦੂਰੋਂ ਦੇਖਿਆ ਤਾਂ ਉਸ ਨੇ ਮੌਕੇ 'ਤੇ ਪਹੁੰਚ ਕੇ ਕੁੱਤਿਆਂ ਨੂੰ ਭਜਾ ਦਿੱਤਾ। ਉਸ ਦੇ ਨਾਲ ਇੱਕ ਹੋਰ ਨੌਜਵਾਨ ਅਤੇ ਇੱਕ ਕਸ਼ਮੀਰੀ ਵਿਅਕਤੀ ਖੂਨ ਨਾਲ ਲੱਥਪੱਥ ਬਜ਼ੁਰਗ ਨੂੰ ਘਰ ਲੈ ਗਏ। ਉਸ ਨੇ ਦੱਸਿਆ ਕਿ ਉਹ ਉਸ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਸਨ ਪਰ ਕੁੱਤੇ ਦੇ ਕੱਟਣ ਦਾ ਮਾਮਲਾ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਲਿਜਾਣ ਲਈ ਕਿਹਾ ਗਿਆ।