ਲੁਧਿਆਣਾ 'ਚ ਲੁਟੇਰਿਆਂ ਦੇ ਹੌਸਲੇ ਇੰਨੇ ਹੋ ਗਏ ਗਏ ਹਨ ਕਿ ਉਹ ਲੋਕਾਂ ਦੇ ਸਾਹਮਣੇ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਹੀਰੋ ਬੇਕਰੀ ਦੇ ਨੇੜਿਓਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਨੈਚਰ ਆਉਂਦਾ ਹੈ ਅਤੇ ਅਧਿਆਪਕ ਦੇ ਗਲੇ 'ਚੋਂ ਚੇਨ ਲਾਹ ਕੇ ਫ਼ਰਾਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਅਧਿਆਪਕਾ ਟ੍ਰੈਫਿਕ ਲਾਈਟ 'ਤੇ ਰੁਕੀ ਸੀ
ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਅਧਿਆਪਕਾ ਟ੍ਰੈਫਿਕ ਲਾਈਟ 'ਤੇ ਆਪਣੀ ਸਕੂਟਰੀ ਰੋਕ ਕੇ ਹਰੀ ਲਾਈਟ ਦੀ ਉਡੀਕ ਕਰ ਰਹੀ ਹੈ। ਇਸ ਦੌਰਾਨ ਉੱਥੇ ਮੌਜੂਦ ਸਨੈਚਰ ਨੇ ਉਸ 'ਤੇ ਪੈਨੀ ਨਜ਼ਰ ਰੱਖੀ ਹੋਈ ਸੀ। ਮੌਕਾ ਦੇਖ ਕੇ ਲੁਟੇਰੇ ਅਧਿਆਪਕ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟ ਕੇ ਉਥੋਂ ਫਰਾਰ ਹੋ ਗਏ।
ਸ਼ਰੇਆਮ ਘਟਨਾ ਨੂੰ ਦਿੱਤਾ ਅੰਜਾਮ
ਇਸ ਦੌਰਾਨ ਲੁਟੇਰੇ ਦਾ ਦੂਜਾ ਸਾਥੀ ਬਾਈਕ ਸਟਾਰਟ ਕਰ ਕੇ ਖੜ੍ਹਾ ਰਹਿੰਦਾ ਹੈ। ਚੈਨ ਖੋਹ ਕੇ ਦੋਵੇਂ ਬਾਈਕ 'ਤੇ ਸੜਕ ਦੇ ਦੂਜੇ ਪਾਸੇ ਫਰਾਰ ਹੋ ਜਾਂਦੇ ਹਨ। ਇਹ ਘਟਨਾ ਲੋਕਾਂ ਦੇ ਸਾਹਮਣੇ ਵਾਪਰੀ ਅਤੇ ਕੋਈ ਕੁਝ ਨਹੀਂ ਕਰ ਸਕਿਆ।