ਸਰਕਾਰੀ ਟੈਲੀਕਾਮ ਕੰਪਨੀ BSNL ਦੇਸ਼ 'ਚ ਤੇਜ਼ੀ ਨਾਲ 4G ਮੋਬਾਈਲ ਨੈੱਟਵਰਕ ਲਾਂਚ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ 22 ਜਨਵਰੀ ਨੂੰ ਅਯੁੱਧਿਆ 'ਚ ਬਣ ਰਹੇ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ BSNL ਨੇ ਪੂਰਬੀ ਯੂਪੀ 'ਚ 4G ਨੈੱਟਵਰਕ ਲਾਂਚ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਦਿੱਤਾ ਜਾਵੇਗਾ ਵਾਧੂ ਡਾਟਾ
ਮੀਡੀਆ ਰਿਪੋਰਟਾਂ ਮੁਤਾਬਕ ਅਯੁੱਧਿਆ ਵਿੱਚ ਮੋਬਾਈਲ ਟਾਵਰਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 4G ਰੋਲਆਊਟ ਦਾ ਕੰਮ ਅੰਤਿਮ ਪੜਾਅ ਵਿੱਚ ਹੈ। ਜੋ ਉਪਭੋਗਤਾ ਵਰਤਮਾਨ ਵਿੱਚ 2ਜੀ ਅਤੇ 3ਜੀ ਨੈਟਵਰਕ ਨਾਲ ਜੁੜੇ ਹੋਏ ਹਨ ਉਹਨਾਂ ਨੂੰ 4G ਨੈਟਵਰਕ ਵਿੱਚ ਲਿਆਂਦਾ ਜਾਵੇਗਾ। 4G ਸਿਮ 'ਤੇ ਅਪਗ੍ਰੇਡ ਕਰਨ 'ਤੇ ਯੂਜ਼ਰਸ ਨੂੰ ਵਾਧੂ ਡਾਟਾ ਦਿੱਤਾ ਜਾਵੇਗਾ।
ਪਿੰਡਾਂ ਵਿੱਚ ਕੀਤਾ ਜਾਵੇਗਾ ਸ਼ੁਰੂ
ਰਿਪੋਰਟ ਮੁਤਾਬਕ BSNL ਉਨ੍ਹਾਂ ਪੇਂਡੂ ਖੇਤਰਾਂ 'ਚ 4G ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦਾ ਹੈ, ਜਿੱਥੇ ਕਿਸੇ ਹੋਰ ਕੰਪਨੀ ਦੀ ਸੇਵਾ ਨਹੀਂ ਪਹੁੰਚੀ ਹੈ। ਇਸ ਦਾ ਉਦੇਸ਼ ਉਨ੍ਹਾਂ ਖੇਤਰਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਨਾ ਹੈ ਜੋ ਸਹੂਲਤਾਂ ਪੱਖੋਂ ਪਛੜ ਰਹੇ ਹਨ।
ਏਅਰਪੋਰਟ ਅਤੇ ਰਾਮ ਮੰਦਰ ਨੇੜੇ ਲਗਾਏ ਗਏ 3 ਟਾਵਰ
ਰਿਪੋਰਟ ਮੁਤਾਬਕ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ 'ਚ ਹੋਣ ਵਾਲੇ ਸਮਾਗਮ ਦੇ ਮੱਦੇਨਜ਼ਰ BSNL ਉੱਥੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਰਿਹਾ ਹੈ। ਤਿੰਨ ਨਵੇਂ ਮੋਬਾਈਲ ਫੋਨ ਟਾਵਰ ਅਜਿਹੇ ਸਥਾਨਾਂ 'ਤੇ ਲਗਾਏ ਗਏ ਹਨ ਜੋ ਮਜ਼ਬੂਤ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚ ਮਹਾਰਿਸ਼ੀ ਵਾਲਮੀਕਿ ਹਵਾਈ ਅੱਡਾ, ਰਾਮ ਮੰਦਰ ਨੇੜੇ ਅਤੇ ਟੈਂਟ ਸਿਟੀ ਸ਼ਾਮਲ ਹਨ। ਹੁਣ ਅਯੁੱਧਿਆ ਧਾਮ ਰੇਲਵੇ ਸਟੇਸ਼ਨ ਅਤੇ ਅਯੁੱਧਿਆ ਛਾਉਣੀ ਰੇਲਵੇ ਸਟੇਸ਼ਨ ਵਰਗੀਆਂ ਪ੍ਰਮੁੱਖ ਥਾਵਾਂ 'ਤੇ 8 ਹੋਰ ਟਾਵਰ ਲਗਾਏ ਜਾਣੇ ਹਨ।
ਯੂਪੀ ਈਸਟ ਵਿੱਚ 4G ਸੇਵਾ ਹੋਵੇਗੀ ਸ਼ੁਰੂ
ਗ੍ਰਾਹਕ ਅਧਾਰ ਦੀ ਗੱਲ ਕਰੀਏ ਤਾਂ ਯੂਪੀ ਈਸਟ ਸਰਕਲ ਵਿੱਚ BSNL ਦੇ 81 ਲੱਖ 28 ਹਜ਼ਾਰ 335 ਗਾਹਕ ਹਨ। ਹਾਲਾਂਕਿ,ਕੰਪਨੀ ਨੂੰ ਹਰ ਮਹੀਨੇ ਗ੍ਰਾਹਕਾਂ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਜਿਓ ਅਤੇ ਏਅਰਟੈੱਲ ਦੇ ਮੁਕਾਬਲੇ ਅਤੇ 5ਜੀ ਨੈੱਟਵਰਕ ਦੇ ਵਧਦੇ ਦਾਇਰੇ ਕਾਰਨ ਲੋਕ BSNL ਤੋਂ ਸਵਿਚ ਕਰ ਰਹੇ ਹਨ।