ਛੱਤੀਸਗੜ੍ਹ ਦੇ ਗੜੀਆਬੰਦ ਵਿੱਚ ਚੋਣ ਡਿਊਟੀ ਦੌਰਾਨ ਇੱਕ ਸਿਪਾਹੀ ਨੇ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਜਵਾਨ ਜਿਆਲਾਲ ਪੰਵਾਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ 34ਵੀਂ ਬਟਾਲੀਅਨ ਏ ਕੰਪਨੀ ਵਿੱਚ ਤਾਇਨਾਤ ਸੀ। ਉਸ ਨੂੰ ਮੱਧ ਪ੍ਰਦੇਸ਼ ਤੋਂ ਚੋਣ ਡਿਊਟੀ 'ਤੇ ਭੇਜਿਆ ਗਿਆ ਸੀ। ਇੱਥੇ ਪਿਪੜਛੇੜੀ ਦੇ ਕੁਡੇਰਾਦਰ ਪ੍ਰਾਇਮਰੀ ਸਕੂਲ ਵਿੱਚ ਠਹਿਰਿਆ ਸੀ।
ਦੱਸ ਦੇਈਏ ਕਿ 18ਵੀਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਦੇਸ਼ 'ਚ ਅੱਜ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਦੂਜੇ ਪੜਾਅ ਵਿੱਚ ਦੁਪਹਿਰ 1 ਵਜੇ ਤੱਕ 13 ਰਾਜਾਂ ਵਿੱਚ ਵੋਟਿੰਗ ਪ੍ਰਤੀਸ਼ਤਤਾ
- ਜੰਮੂ ਕਸ਼ਮੀਰ- 42.88
- ਅਸਾਮ- 46.31
- ਬਿਹਾਰ- 33.80
- ਛੱਤੀਸਗੜ੍ਹ- 53.09
- ਕਰਨਾਟਕ- 38.23
- ਉੱਤਰ ਪ੍ਰਦੇਸ਼- 35.73
- ਕੇਰਲ- 39.26
- ਮਹਾਰਾਸ਼ਟਰ- 31.77
- ਮੱਧ ਪ੍ਰਦੇਸ਼- 38.96
- ਮਣੀਪੁਰ- 54.26
- ਰਾਜਸਥਾਨ- 40.39
- ਪੱਛਮੀ ਬੰਗਾਲ- 47.29
- ਤ੍ਰਿਪੁਰਾ- 54.47