ਜਲੰਧਰ ਦੇ ਫਿਲੌਰ 'ਚ ਪੈਟਰੋਲ ਪੰਪ ਦੇ ਨਾਲ ਵਾਲੀ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਆਸ-ਪਾਸ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਜਾਣਕਾਰੀ ਮੁਤਾਬਕ ਇਹ ਘਟਨਾ ਮਸ਼ਹੂਰ ਡੇਰਾ ਮਈਆ ਭਗਵਾਨ ਜੀ ਦੇ ਬਿਲਕੁਲ ਨੇੜੇ ਇਕ ਇਮਾਰਤ ਦੀ ਦੱਸੀ ਜਾ ਰਹੀ ਹੈ। ਅੱਗ ਰਾਤ ਕਰੀਬ 1 ਵਜੇ ਲੱਗੀ। ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਇਮਾਰਤ ਨੂੰ ਅੱਗ ਲੱਗੀ ਹੈ ਉਸ ਦੇ ਨਾਲ ਹੀ ਇੱਕ ਪੈਟਰੋਲ ਪੰਪ ਵੀ ਹੈ।
ਲੁਧਿਆਣਾ ਤੇ ਫਗਵਾੜਾ ਤੋਂ ਕਰੀਬ 2 ਦਰਜਨ ਗੱਡੀਆਂ ਪਹੁੰਚੀਆਂ
ਅੱਗ 'ਤੇ ਕਾਬੂ ਪਾਉਣ ਲਈ ਫਿਲੌਰ, ਫਗਵਾੜਾ ਤੇ ਲੁਧਿਆਣਾ ਤੋਂ ਕਰੀਬ 2 ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। 6 ਤੋਂ 7 ਘੰਟੇ ਬਾਅਦ ਵੀ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਕਬਾੜ ਦਾ ਰੱਖਿਆ ਹੋਇਆ ਸੀ ਸਾਮਾਨ
ਖੁਸ਼ਕਿਸਮਤੀ ਇਹ ਰਹੀ ਕਿ ਅੱਗ ਲੱਗਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਵਿਚ ਕਬਾੜ ਰੱਖਿਆ ਗਿਆ ਸੀ, ਜਿਸ ਦੇ ਬਿਲਕੁਲ ਨਾਲ ਇੰਡੀਅਨ ਆਇਲ ਦਾ ਪੈਟਰੋਲ ਪੰਪ ਹੈ। ਇਮਾਰਤ ਦੇ ਪਿੱਛੇ ਮਈਆ ਭਗਵਾਨ ਜੀ ਦਾ ਡੇਰਾ ਵੀ ਹੈ, ਜਿੱਥੇ ਵੱਡੀ ਗਿਣਤੀ ਵਿਚ ਲੋਕ ਦਰਸ਼ਨਾਂ ਲਈ ਆਉਂਦੇ ਰਹਿੰਦੇ ਹਨ।