ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਨੇ ਤਿਆਰੀਆਂ ਖਿੱਚ ਲਈਆਂ ਹਨ। ਓਧਰ ਪੰਜਾਬੀ ਕਲਾਕਾਰ ਵੀ ਲੋਹੜੀ ਉਤੇ ਸੋਸ਼ਲ ਮੀਡੀਆ ਉਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ।
ਲੋਹੜੀ ਉਤੇ ਪੰਜਾਬ ਦੀ ਬੁਲੰਦ ਆਵਾਜ਼ ਤੇ ਮਾਨਾਂ ਦੇ ਮਾਨ ਬੱਬੂ ਮਾਨ ਦੇ ਇੰਸਟਾਗ੍ਰਾਮ ਪੇਜ ਉਤੇ ਵੀਡੀਓ ਪੋਸਟ ਕੀਤੀ ਗਈ। ਵੀਡੀਓ ਵਿਚ ਬੱਬੂ ਮਾਨ ਅੱਗ ਸੇਕਦੇ ਹੋਏ ਨਜ਼ਰ ਆ ਰਹੇ ਹਨ।
ਅੱਗ ਸੇਕਦੇ ਹੋਏ ਮਾਨ ਸਾਹਬ ਗਰਮ-ਗਰਮ ਗਜ਼ਰੇਲੇ ਦਾ ਆਨੰਦ ਮਾਣ ਰਹੇ ਹਨ ਤੇ ਪਿੱਛੇ ਗੀਤ ਚੱਲ ਰਿਹਾ ਹੈ। ਫੈਨ ਇਸ ਵੀਡੀਓ ਉਤੇ ਖੂਬ ਲਾਈਕ ਕੁਮੈਂਟ ਕਰ ਕੇ ਲੋਹੜੀ ਦੀਆਂ ਵਧਾਈਆਂ ਦੇ ਰਹੇ ਹਨ।