ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਨਵਾਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ 11 ਅੰਤ੍ਰਿੰਗ ਕਮੇਟੀ ਮੈਂਬਰ ਵੀ ਐਡਵੋਕੇਟ ਧਾਮੀ ਦੁਆਰਾ ਚੁਣ ਲਏ ਗਏ ਹਨ।
ਜਨਰਲ ਮੀਟਿੰਗ ਦੌਰਾਨ ਚੁਣੇ ਗਏ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਜੂਨੀਅਰ ਮੈਂਬਰਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਐਸ. ਸ਼ੇਰ ਸਿੰਘ ਮੰਡਵਾਲਾ ਨੂੰ ਨਿਯੁਕਤ ਕੀਤਾ ਗਿਆ ਹੈ।
11 ਅੰਤਰਿਮ ਕਮੇਟੀ ਮੈਂਬਰ
-ਬੀਬੀ ਹਰਜਿੰਦਰ ਕੌਰ
-ਅਮਰੀਕ ਸਿੰਘ ਵਿਛੋਆ
-ਸੁਰਜੀਤ ਸਿੰਘ ਤੁਗਲਵਾਲਾ
-ਪਰਮਜੀਤ ਸਿੰਘ ਖ਼ਾਲਸਾ
-ਸੁਰਜੀਤ ਸਿੰਘ ਗੜ੍ਹੀ
-ਬਲਦੇਵ ਸਿੰਘ ਕਾਇਮਪੁਰ
-ਦਲਜੀਤ ਸਿੰਘ ਭਿੰਡਰ
-ਸੁਖਹਰਪ੍ਰੀਤ ਸਿੰਘ ਰੋਡੇ
-ਰਵਿੰਦਰ ਸਿੰਘ ਖ਼ਾਲਸਾ
-ਜਸਵੰਤ ਸਿੰਘ ਪੁੜੈਣ
-ਪਰਮਜੀਤ ਸਿੰਘ ਰਾਏਪੁਰ
ਦੱਸ ਦੇਈਏ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਚੁਣੇ ਗਏ ਹਨ। ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਅਤੇ ਚੌਥੀ ਵਾਰ ਸ਼੍ਰੋਮਣੀ ਕਮੇਟੀ 107 ਹਾਸਲ ਕਰਕੇ ਪ੍ਰਧਾਨ ਬਣ ਗਏ ਹਨ। ਧਾਮੀ ਦਾ ਮੁਕਾਬਲਾ ਅਕਾਲੀ ਦਲ ਦੇ ਬਾਗੀ ਧੜੇ ਦੀ ਬੀਬੀ ਜਗੀਰ ਕੌਰ ਨਾਲ ਸੀ। ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲੀਆਂ।