ਜਲੰਧਰ/ ਕੈਂਟ ਦੇ ਭੀਮਜੀ ਪੈਲੇਸ ਦੇ ਮਾਲਕ ਤੇ ਕਾਲੋਨਾਈਜ਼ਰ ਰਾਕੇਸ਼ ਗੁਪਤਾ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਗੁਪਤਾ ਵਜੋਂ ਹੋਈ ਹੈ। ਹਾਦਸਾ ਫਗਵਾੜਾ ਹਾਈਵੇ 'ਤੇ ਬਾਠ ਕੈਸਲ ਨੇੜੇ ਵਾਪਰਿਆ।
ਜਾਣਕਾਰੀ ਅਨੁਸਾਰ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ, ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਦਕੋਹਾ ਪੁਲਸ ਨੂੰ ਦਿੱਤੀ ਗਈ।
ਅੱਜ 2 ਵਜੇ ਹੋਵੇਗਾ ਸੰਸਕਾਰ
ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਜ਼ਖਮੀ ਨੂੰ ਰਾਮਾ ਮੰਡੀ ਨੇੜੇ ਜੌਹਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 3 ਨਵੰਬਰ ਦੁਪਹਿਰ 2 ਵਜੇ ਜਲੰਧਰ ਛਾਉਣੀ ਦੇ ਰਾਮਬਾਗ ਸ਼ਮਸ਼ਾਨਘਾਟ ਵਿਖੇ ਸਸਕਾਰ ਕੀਤਾ ਜਾਵੇਗਾ।