ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ ਅਮਰ ਸਿੰਘ ਚਮਕੀਲਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਅਸਲ ਕਹਾਣੀ ਹੈ, ਜਿਸ ਦਾ ਕਿਰਦਾਰ ਦਿਲਜੀਤ ਦੋਸਾਂਝ ਨਿਭਾਅ ਰਹੇ ਹਨ।
ਫਿਲਮ ਇਕ ਸੱਚੀ ਕਹਾਣੀ 'ਤੇ ਆਧਾਰਿਤ
ਪ੍ਰਸਿੱਧ ਲੋਕ ਗਾਇਕ ਅਮਰ ਸਿੰਘ ਚਮਕੀਲਾ ਆਪਣੇ ਵੱਖ-ਵੱਖ ਤਰ੍ਹਾਂ ਦੇ ਗੀਤਾਂ ਨਾਲ ਪ੍ਰਸਿੱਧ ਹੋਏ। ਉਹ ਆਪਣੇ ਗੀਤਾਂ ਦੇ ਬੋਲਾਂ ਕਾਰਨ ਕਈ ਵਾਰ ਵਿਵਾਦਾਂ ਵਿੱਚ ਘਿਰੇ ਸਨ। ਉਨ੍ਹਾਂ ਦੇ ਲਿਖੇ ਗੀਤ ਕਈ ਮਸ਼ਹੂਰ ਗਾਇਕਾਂ ਨੇ ਵੀ ਗਾਏ ਹਨ। 8 ਮਾਰਚ 1988 ਨੂੰ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਦੀ ਗੋਲੀ ਮਾਰ ਕੇ ਪਿੰਡ ਮਹਿਸਮਪੁਰ ਵਿਚ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਨਾਲ ਉਸ ਦੇ ਬੈਂਡ ਦੇ ਦੋ ਹੋਰ ਮੈਂਬਰ ਵੀ ਮਾਰੇ ਗਏ ਸਨ। ਅੱਜ ਤੱਕ ਉਸ ਦੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Netflix 'ਤੇ ਰਿਲੀਜ਼ ਹੋਵੇਗੀ ਫਿਲਮ
ਫਿਲਮ ਅਮਰ ਸਿੰਘ ਚਮਕੀਲਾ 12 ਅਪ੍ਰੈਲ ਨੂੰ OTT ਪਲੇਟਫਾਰਮ Netflix 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਫਿਲਮ ਦੇ ਲੇਖਕ ਅਤੇ ਨਿਰਮਾਤਾ ਵੀ ਇਮਤਿਆਜ਼ ਅਲੀ ਖਾਨ ਹਨ। ਫਿਲਮ 'ਚ ਦਿਲਜੀਤ, ਅਮਰ ਸਿੰਘ ਚਮਕੀਲਾ ਅਤੇ ਪਰਿਣੀਤੀ ਚੋਪੜਾ ਉਨ੍ਹਾਂ ਦੀ ਪਤਨੀ ਅਮਰਜੋਤ ਦੀ ਭੂਮਿਕਾ 'ਚ ਹਨ।