ਜਲੰਧਰ ਦੇ ਅਰਬਨ ਸਟੇਟ ਫੇਜ਼-1 'ਚ ਐਕਟਿਵਾ ਸਵਾਰ ਦੋ ਲੁਟੇਰੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਸੰਧੂ ਦੀ ਪਤਨੀ ਤੋਂ ਮੋਬਾਈਲ ਫ਼ੋਨ ਖੋਹ ਕੇ ਭੱਜ ਗਏ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਪੂਰੇ ਮਾਮਲੇ ਦੀ ਸੂਚਨਾ ਥਾਣਾ-7 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਬਿਆਨ ਵੀ ਦਰਜ ਕਰ ਲਏ ਹਨ।
ਸੀਸੀਟੀਵੀ ਫੁਟੇਜ ਮੁਤਾਬਕ ਐਕਟਿਵਾ ਸਵਾਰ ਦੋ ਨੌਜਵਾਨ ਗਲੀ ਵਿੱਚ ਆਉਂਦੇ ਹਨ । ਉਨਹ 'ਚੋ ਇਕ ਵਿਅਕਤੀ ਹੇਠਾਂ ਉਤਰ ਕੇ ਗਲੀ ਦੇ ਦੂਜੇ ਮੋੜ 'ਤੇ ਗਿਆ ਅਤੇ ਫਿਰ ਐਕਟਿਵਾ 'ਤੇ ਆਪਣੇ ਸਾਥੀ ਸਮੇਤ ਭੱਜ ਗਿਆ। ਇਸ ਦੌਰਾਨ ਮਹਿਲਾ ਉਨ੍ਹਾਂ ਨੂੰ ਫੜਨ ਲਈ ਪਿੱਛੇ ਤੋਂ ਭੱਜੀ ਪਰ ਲੁਟੇਰੇ ਫ਼ਰਾਰ ਜਾਂਦੇ ਹਨ।
ਭਤੀਜੀ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਸ਼
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਸੰਧੂ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਉਹ ਆਪਣੀ ਪਤਨੀ ਲਾਰੈਂਸ , ਭੈਣ ਪੁਸ਼ਪਿੰਦਰ ਕੌਰ ਤੇ ਭਤੀਜੀ ਸਮੇਤ ਕਾਰ ਵਿੱਚ ਬਾਹਰੋਂ ਆਏ ਸਨ। ਜਦੋਂ ਉਹ ਕਾਰ ਤੋਂ ਉਤਰ ਕੇ ਘਰ ਅੰਦਰ ਜਾਣ ਲੱਗੇ ਤਾਂ ਐਕਟਿਵਾ ਸਵਾਰ ਦੋ ਨੌਜਵਾਨ ਆ ਗਏ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਧਮਕਾਇਆ ਅਤੇ ਉਸ ਦੀ ਸਾਢੇ ਤਿੰਨ ਸਾਲਾ ਭਤੀਜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਬੱਚੇ ਨੂੰ ਬਚਾਉਣ ਲਈ ਪਤਨੀ ਨੇ ਉਸ ਨੂੰ ਕੱਸ ਕੇ ਫੜ ਲਿਆ। ਇਸ ਦੌਰਾਨ ਉਸ ਦਾ ਆਈਫੋਨ ਡਿੱਗ ਗਿਆ, ਲੁਟੇਰੇ ਉਸ ਨੂੰ ਚੁੱਕ ਕੇ ਭੱਜ ਗਏ।
ਪੁਲਿਸ ਜਾਂਚ ਵਿੱਚ ਜੁਟੀ ਹੋਈ
ਇਸ ਪੂਰੇ ਮਾਮਲੇ ਦੀ ਸੂਚਨਾ ਥਾਣਾ-7 ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਬਿਆਨ ਵੀ ਦਰਜ ਕਰ ਲਏ ਹਨ। ਪੁਲਸ ਮੁਲਜ਼ਮਾਂ ਦੀ ਭਾਲ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।