ਸਿੱਧੂ ਮੂਸੇਵਾਲਾ ਦੀ ਆਖਰੀ ਇੱਛਾ ਨੂੰ ਬਿਆਨ ਕਰਦਾ ਗੀਤ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਯੂਟਿਊਬ ਚੈਨਲ 5911 ਰਿਕਾਰਡਸ ਉਤੇ ਰਿਲੀਜ਼ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਗੀਤ ਦਾ ਨਾਂ ਦਿ ਲਾਸਟ ਵਿਸ਼ ਹੈ, ਜਿਸ ਨੂੰ ਟਾਈਗਰ ਹਲਵਾਰਾ ਨੇ ਗਾਇਆ ਤੇ ਲਿਖਿਆ ਹੈ। ਇਸ ਗੀਤ ਦੀ ਕੰਪੋਜ਼ ਵੀ ਉਨ੍ਹਾਂ ਨੇ ਹੀ ਬਣਾਈ ਹੈ। ਇਸ ਗੀਤ ਰਾਹੀਂ ਗਾਇਕ ਟਾਈਗਰ ਹਲਵਾਰਾ ਨੇ ਡੈਬਿਊ ਕੀਤਾ ਹੈ।
ਸਿੱਧੂ ਦੇ ਮਾਤਾ-ਪਿਤਾ ਵੀ ਆਏ ਨਜ਼ਰ
ਦਿ ਲਾਸਟ ਵਿਸ਼ ਗੀਤ ਵਿਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਭਤੀਜਾ ਤੇ ਦੋਸਤ ਭਾਨਾ ਸਿੱਧੂ ਵੀ ਨਜ਼ਰ ਆਏ ਹਨ। ਇਸ ਗੀਤ ਦਾ ਮਿਊਜ਼ਿਕ ਦਿ ਕਿਡ ਨੇ ਕੀਤਾ ਹੈ। ਇਸ ਗੀਤ ਨੂੰ ਹਨੀ ਸਿੰਘ ਨੇ ਡਾਇਰੈਕਟ ਕੀਤਾ ਹੈ।
ਇਸ ਗੀਤ ਵਿਚ ਜਵਾਹਰਕੇ ਪਿੰਡ ਦੇ ਦ੍ਰਿਸ਼ ਵੀ ਦਿਖਾਏ ਗਏ ਹਨ, ਜਿਥੇ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਸੀ। ਇਹ ਗੀਤ ਭਾਵੁਕ ਕਰ ਦੇਣ ਵਾਲਾ ਹੈ।