ਮਨੋਰੰਜਨ ਜਗਤ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਰਿਐਲਿਟੀ ਸ਼ੋਅ 'ਦਾਦਾਗਿਰੀ 2' ਜਿੱਤਣ ਵਾਲੇ ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਦਾ ਵੀਰਵਾਰ ਨੂੰ ਮੁੰਬਈ 'ਚ ਦੇਹਾਂਤ ਹੋ ਗਿਆ। ਉਹ ਯੂਪੀ ਦੇ ਅਲੀਗੜ੍ਹ ਦਾ ਰਹਿਣ ਵਾਲਾ ਸੀ। ਨਿਤਿਨ ਨੇ ਮਹਿਜ਼ 35 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। 'ਦਾਦਾਗਿਰੀ 2' ਜਿੱਤਣ ਤੋਂ ਬਾਅਦ ਨਿਤਿਨ ਨੂੰ ਵੱਡੀ ਪਛਾਣ ਮਿਲੀ ਸੀ । ਨਿਤਿਨ ਨੂੰ ਆਖਰੀ ਵਾਰ 2022 ਵਿੱਚ ਸਬ ਟੀਵੀ ਦੇ 'ਤੇਰਾ ਯਾਰ ਹੂੰ ਮੈਂ' ਵਿੱਚ ਦੇਖਿਆ ਗਿਆ ਸੀ।
ਨਿਤਿਨ ਦੀ ਸਾਬਕਾ ਕੋ-ਸਟਾਰ ਵਿਭੂਤੀ ਠਾਕੁਰ ਦੀ ਪੋਸਟ ਦੇ ਮੁਤਾਬਕ, ਉਸਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਹਾਲਾਂਕਿ, ਹੋਰ ਜਾਣਕਾਰੀ ਦੀ ਉਡੀਕ ਹੈ। ਇੱਕ ਬਹੁਤ ਹੀ ਫਿੱਟ ਅਤੇ ਖੂਬਸੂਰਤ ਦਿੱਖ ਵਾਲੇ ਅਦਾਕਾਰ ਦੀ ਮੌਤ ਨਾਲ ਟੀਵੀ ਇੰਡਸਟਰੀ ਸਦਮੇ ਵਿੱਚ ਹੈ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਸਭ ਅਚਾਨਕ ਕਿਵੇਂ ਹੋ ਗਿਆ।
ਦਾਦਾਗਿਰੀ 2 ਦੇ ਵਿਜੇਤਾ ਬਣ ਕੇ ਮਸ਼ਹੂਰ ਹੋਏ
ਨਿਤਿਨ ਚੌਹਾਨ ਰਿਐਲਿਟੀ ਸ਼ੋਅ ਦਾਦਾਗਿਰੀ 2 ਦੇ ਵਿਨਰ ਬਣ ਕੇ ਮਸ਼ਹੂਰ ਹੋਏ। ਇਸ ਤੋਂ ਇਲਾਵਾ, ਉਸਨੇ ਦੂਰਦਰਸ਼ਨ ਦੇ ਟੀਵੀ ਸ਼ੋਅ ਜ਼ਿੰਦਗੀ ਡਾਟ ਕਾਮ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। 2012 ਵਿੱਚ, ਉਹ ਐਮਟੀਵੀ ਸਪਲਿਟਸਵਿਲਾ ਸੀਜ਼ਨ 5 ਦਾ ਹਿੱਸਾ ਬਣ ਗਿਆ, ਜਿਸ 'ਚ ਉਸਨੇ ਅਲੀ ਗੋਨੀ ਅਤੇ ਪਾਰਸ ਛਾਬੜਾ ਨਾਲ ਹਿੱਸਾ ਲਿਆ। ਅਲੀ ਗੋਨੀ ਨੂੰ ਹਰਾ ਕੇ ਨਿਤਿਨ ਸ਼ੋਅ ਦਾ ਉਪ ਜੇਤੂ ਰਹੇ , ਜਦਕਿ ਪਾਰਸ ਛਾਬੜਾ ਜੇਤੂ ਰਿਹਾ।
ਕ੍ਰਾਈਮ ਪੈਟਰੋਲ, ਸਾਵਧਾਨ ਇੰਡੀਆ ਦਾ ਹਿੱਸਾ ਬਣੇ
ਨਿਤਿਨ ਚੌਹਾਨ ਨੂੰ ਸਪਲਿਟਸਵਿਲਾ-5 ਤੋਂ ਕਾਫੀ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਹ ਕ੍ਰਾਈਮ ਪੈਟਰੋਲ, ਗੁਮਰਾਹ, ਫ੍ਰੈਂਡਸ ਕੰਡੀਸ਼ਨ ਅਪਲਾਈ, ਸਾਵਧਾਨ ਇੰਡੀਆ ਵਰਗੇ ਟੀਵੀ ਸ਼ੋਅਜ਼ ਦਾ ਹਿੱਸਾ ਰਹੇ। ਉਹ ਆਖਰੀ ਵਾਰ ਟੀਵੀ ਸ਼ੋਅ 'ਤੇਰਾ ਯਾਰ ਹੂੰ ਮੈਂ' 'ਚ ਨਜ਼ਰ ਆਏ ਸਨ ।