ਮੱਧ ਪ੍ਰਦੇਸ਼ 'ਚ ਬਾਈਕ ਚਲਾਉਂਦੇ ਸਮੇਂ ਪੁਲਸ ਇੰਸਪੈਕਟਰ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਮ੍ਰਿਤਕ ਦੀ ਪਛਾਣ ਸੁਭਾਸ਼ ਸਿੰਘ ਵਜੋਂ ਹੋਈ ਹੈ, ਜੋ ਬਰੇਲੀ 'ਚ ਸਬ-ਇੰਸਪੈਕਟਰ ਵਜੋਂ ਤਾਇਨਾਤ ਸੀ।
ਪੰਪ ਤੋਂ ਪੈਟਰੋਲ ਭਰ ਕੇ ਨਿਕਲਿਆ ਸੀ
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਬ ਇੰਸਪੈਕਟਰ ਸੁਭਾਸ਼ ਬਾਈਕ ਵਿੱਚ ਪੈਟਰੋਲ ਭਰ ਕੇ ਪੰਪ ਤੋਂ ਕੁਝ ਦੂਰ ਜਾ ਰਿਹਾ ਸੀ ਕਿ ਅਚਾਨਕ ਉਹ ਹੇਠਾਂ ਡਿੱਗ ਗਿਆ। ਇਹ ਦੇਖ ਕੇ ਪਿੱਛੇ ਟਰਾਲੀ 'ਚ ਸਵਾਰ ਲੋਕ ਹੇਠਾਂ ਉਤਰ ਕੇ ਉਨ੍ਹਾਂ ਨੂੰ ਦੇਖਣ ਲਈ ਆ ਗਏ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ।
ਡਿੱਗਣ ਤੋਂ ਬਾਅਦ ਆਲੇ-ਦੁਆਲੇ ਭੀੜ ਇਕੱਠੀ ਹੋ ਗਈ
ਜਿਵੇਂ ਹੀ ਸਬ ਇੰਸਪੈਕਟਰ ਸੁਭਾਸ਼ ਸਿੰਘ ਡਿੱਗੇ ਤਾਂ ਰਾਹਗੀਰ ਰੁਕ ਕੇ ਉਨ੍ਹਾਂ ਨੂੰ ਦੇਖਣ ਲੱਗੇ। ਉਥੇ ਭੀੜ ਇਕੱਠੀ ਹੋ ਗਈ। ਉਹ ਕਰੀਬ ਢਾਈ ਮਿੰਟ ਤੱਕ ਸੜਕ 'ਤੇ ਹੀ ਪਿਆ ਰਿਹਾ। ਇਸ ਤੋਂ ਬਾਅਦ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਸੂਚਨਾ ਮਿਲਣ 'ਤੇ ਪੁਲਸ ਦੀ ਗਸ਼ਤ ਗੱਡੀ ਆ ਗਈ। ਐਸ.ਆਈ. ਨੂੰ ਚੁੱਕ ਕੇ ਗਸ਼ਤ ਕਰਨ ਵਾਲੀ ਗੱਡੀ ਵਿੱਚ ਲਿਟਾਇਆ ਗਿਆ। ਇਸ ਤੋਂ ਬਾਅਦ ਵੀ ਕਰੀਬ ਢਾਈ ਮਿੰਟ ਤੱਕ ਕਾਰ ਉਥੇ ਹੀ ਖੜ੍ਹੀ ਰਹੀ।