ਬਟਾਲਾ ਵਿੱਚ ਬੱਚਿਆਂ ਦੀ ਲੜਾਈ ਇੰਨੀ ਵਧ ਗਈ ਕਿ ਦੋ ਪਰਿਵਾਰਾਂ ਵਿਚਕਾਰ ਗੋਲੀਆਂ ਚੱਲ ਗਈਆਂ। ਇੱਕ ਹੀ ਪਰਿਵਾਰ 'ਤੇ 6 ਰਾਊਂਡ ਗੋਲੀਆਂ ਚਲਾਈਆਂ ਗਈਆਂ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਇੱਟਾਂ-ਰੋੜੇ ਵੀ ਮਾਰੇ, ਜਿਸ 'ਚ 2 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ।
ਚੱਲੇ ਇੱਟਾਂ ਰੋੜੇ
ਇਸ ਮਾਮਲੇ ਸਬੰਧੀ ਜਦੋਂ ਮੋਹਿਤ ਬੇਦੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਉਹ ਡਿਊਟੀ 'ਤੇ ਸਨ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਦਾ ਫ਼ੋਨ ਆਇਆ ਕਿ ਬੱਚੇ ਗਲੀ 'ਚ ਲੜ ਪਏ ਹਨ | ਉਸ ਦੇ ਗੁਆਂਢੀ ਘਰ ਦੇ ਬਾਹਰ ਆ ਕੇ ਗਾਲ੍ਹਾਂ ਕੱਢ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ। ਜਦੋਂ ਮੈਂ ਆਪਣੇ ਭਰਾ ਨਾਲ ਗੁਆਂਢੀ ਨਾਲ ਗੱਲ ਕਰਨ ਗਿਆ ਤਾਂ ਉਹ ਇੱਟਾਂ-ਰੋੜੇ ਮਾਰਨ ਲੱਗੇ।
ਚੱਲੀਆਂ ਗੋਲੀਆਂ
ਇੱਟਾਂ ਮਾਰਨ ਤੋਂ ਬਾਅਦ ਉਹ ਹਥਿਆਰ ਲੈ ਕੇ ਆਇਆ ਅਤੇ ਗੋਲੀ ਚਲਾ ਦਿੱਤੀ। ਗੋਲੀਆਂ ਦੇ ਛਰੇ ਮੇਰੇ ਤੇ ਮੇਰੇ ਭਰਾ ਦੀਆਂ ਲੱਤਾਂ ਵਿੱਚ ਲੱਗ ਗਏ, ਜਿਸ ਵਿਚ ਅਸੀਂ ਜ਼ਖਮੀ ਹੋ ਗਏ। ਸਾਡੀ ਮੰਗ ਹੈ ਕਿ ਪੁਲਸ ਪਿਉ-ਪੁੱਤ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕਰ ਕੇ ਸਖ਼ਤ ਕਾਰਵਾਈ ਕਰੇ |
ਕੁੱਟ-ਮਾਰ ਦਾ ਦੋਸ਼
ਇਸ ਮਾਮਲੇ ਵਿੱਚ ਦੂਜੀ ਧਿਰ ਨੇ ਪੁਲਸ ਅਧਿਕਾਰੀ ਦੀ ਪਤਨੀ ’ਤੇ ਕੁੱਟ-ਮਾਰ ਦੇ ਦੋਸ਼ ਲਾਏ ਹਨ। ਦੂਜੀ ਧਿਰ ਦਾ ਦੋਸ਼ ਹੈ ਕਿ ਪੁਲਸ ਅਧਿਕਾਰੀ ਦੀ ਪਤਨੀ ਸਾਡੇ ਘਰ ਆ ਕੇ ਗਾਲੀ-ਗਲੋਚ ਕਰਨ ਲੱਗੀ। ਇਸ ਤੋਂ ਬਾਅਦ ਉਸ ਦੇ ਪਤੀ ਨੇ 30 ਤੋਂ 40 ਸਾਥੀਆਂ ਨਾਲ ਮਿਲ ਕੇ ਘਰ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।