ਬਾਲੀਵੁੱਡ ਅਦਾਕਾਰਾ ਅਤੇ ਹਾਲ ਹੀ ਵਿੱਚ ਸੰਸਦ ਮੈਂਬਰ ਚੁਣੀ ਗਈ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਇੱਕ ਔਰਤ ਨੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਗਨਾ ਨੂੰ CISF ਸਟਾਫ ਦੀ ਇੱਕ ਮਹਿਲਾ ਸੁਰੱਖਿਆ ਕਰਮੀ ਨੇ ਥੱਪੜ ਮਾਰਿਆ ਹੈ |
Businessman ਬੈਂਸ ਮਹਿਲਾ CISF ਨੂੰ ਦੇਵੇਗਾ 1 ਲੱਖ ਰੁਪਏ
ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਕਈ ਗਾਇਕਾਂ ਨੇ ਗੀਤ ਤਿਆਰ ਕੀਤੇ ਹਨ ਤੇ ਕਈਆਂ ਨੇ ਰੈਪ ਵੀ ਤਿਆਰ ਕੀਤਾ ਹੈ। ਇੰਨਾ ਹੀ ਨਹੀਂ ਹੁਣ ਇਸ ਮਾਮਲੇ 'ਚ ਮੋਹਾਲੀ ਦੇ ਸ਼ਿਵਰਾਜ ਸਿੰਘ ਬੈਂਸ ਨਾਂ ਦੇ ਕਾਰੋਬਾਰੀ ਵਿਅਕਤੀ ਨੇ ਵੀਡੀਓ 'ਚ ਕਿਹਾ ਹੈ ਕਿ ਉਹ ਮਹਿਲਾ CISF ਨੂੰ 1 ਲੱਖ ਰੁਪਏ ਦੇਣਗੇ।
ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਮੈਨੂੰ ਮੇਰੇ ਸ਼ੁਭਚਿੰਤਕਾਂ ਦੇ ਕਈ ਫੋਨ ਆ ਰਹੇ ਹਨ। ਸਭ ਤੋਂ ਪਹਿਲਾਂ, ਮੈਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ ਹਾਂ। ਇਹ ਹਾਦਸਾ ਚੰਡੀਗੜ੍ਹ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ ਦੌਰਾਨ ਵਾਪਰਿਆ।
ਜਾਣੋ ਕੌਣ ਹੈ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ
ਮਹਿਲਾ ਮੁਲਾਜ਼ਮ ਦਾ ਨਾਂ ਕੁਲਵਿੰਦਰ ਕੌਰ ਹੈ, ਜੋ ਕਿ ਕਪੂਰਥਲਾ, ਪੰਜਾਬ ਦੀ ਰਹਿਣ ਵਾਲੀ ਹੈ। ਕੁਲਵਿੰਦਰ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਜੰਮੂ 'ਚ ਹੋਇਆ ਸੀ। ਉਸ ਦਾ ਪਤੀ ਵੀ CISF ਵਿੱਚ ਹੈ। ਕੁਲਵਿੰਦਰ ਦੇ 2 ਬੱਚੇ ਹਨ। ਬੇਟੀ ਦੀ ਉਮਰ 6 ਤੋਂ 7 ਸਾਲ ਅਤੇ ਪੁੱਤਰ ਦੀ ਉਮਰ 5 ਤੋਂ 6 ਸਾਲ ਹੈ।
ਭਰਾ ਨੇ ਕਿਹਾ- ਮੀਡੀਆ ਤੋਂ ਮਿਲੀ ਜਾਣਕਾਰੀ
ਮਹਿਲਾ ਮੁਲਾਜ਼ਮ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮੀਡੀਆ ਤੋਂ ਮਿਲੀ। ਸ਼ੇਰ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਿੱਚ ਕੁਝ ਵੀ ਗਲਤ ਨਹੀਂ ਹੈ। ਸ਼ੇਰ ਸਿੰਘ ਨੇ ਦੱਸਿਆ ਕਿ ਸੁਰੱਖਿਆ ਜਾਂਚ ਕਰਦੇ ਸਮੇਂ ਇਹ ਘਟਨਾ ਵਾਪਰੀ ਹੈ। ਕੁਲਵਿੰਦਰ ਸਕੈਨਰ 'ਤੇ ਡਿਊਟੀ ਸੀ, ਜਿੱਥੇ ਬੈਗ, ਪਰਸ ਅਤੇ ਮੋਬਾਈਲ ਦੀ ਜਾਂਚ ਹੁੰਦੀ ਹੈ । ਇੱਥੇ ਕੰਗਨਾ ਨੇ ਕਿਹਾ ਕਿ ਉਹ ਐਮ.ਪੀ. ਕੁਲਵਿੰਦਰ ਨੇ ਜਵਾਬ ਦਿੱਤਾ, ਸਾਨੂੰ ਪਤਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ।
ਭੈਣ ਨੇ ਜੋ ਕੀਤਾ ਸਹੀ ਕੀਤਾ, ਪਰਿਵਾਰ ਵਾਲੇ ਹਨ ਨਾਲ
ਅਸੀਂ ਜਾਣਦੇ ਹਾਂ ਕਿ ਕੰਗਨਾ ਬਹੁਤ ਗਲਤ ਜਵਾਬ ਦੇ ਰਹੀ ਹੈ। ਸਾਡੀਆਂ ਮਾਵਾਂ-ਭੈਣਾਂ ਨੂੰ ਕਿਹਾ ਗਿਆ ਹੈ ਕਿ ਉਹ ਟਕੇ ਤੇ ਦਿਹਾੜੀ 'ਤੇ ਕਰਨ ਵਾਲੀਆਂ ਕਿਹਾ। ਜੋ ਘਟਨਾ ਵਾਪਰੀ ਤੇ ਜੋ ਕੰਗਨਾ ਨੇ ਕਿਸਾਨਾਂ ਬਾਰੇ ਕਿਹਾ ਉਸ 'ਤੇ ਗੁੱਸਾ ਆਉਣਾ ਸੁਭਾਵਿਕ ਹੈ ਤੇ ਜੋ ਵ ਸਾਡੀ ਭੈਣ ਨੇ ਕੀਤਾ ਹੈ ਅਸੀਂ ਪੂਰਾ ਪਰਿਵਾਰ ਉਸਦੇ ਨਾਲ ਹਾਂ|
ਮਹਿਲਾ ਸੁਰੱਖਿਆ ਕਰਮੀ ਨੂੰ ਨੌਕਰੀ ਤੋਂ ਹਟਾਇਆ
ਕੰਗਨਾ ਨੂੰ ਥੱਪੜ ਮਾਰਨ ਤੋਂ ਬਾਅਦ ਮਹਿਲਾ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ ਅਤੇ ਨੌਕਰੀ ਤੋਂ ਹਟਾ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਲਈ CISF ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ।
ਕੰਗਨਾ ਮੰਡੀ ਤੋਂ ਚੁਣੀ ਗਈ ਸੰਸਦ ਮੈਂਬਰ
ਦੱਸ ਦੇਈਏ ਕਿ ਹਾਲ ਹੀ ਵਿੱਚ ਆਏ ਲੋਕ ਸਭਾ ਨਤੀਜਿਆਂ ਵਿੱਚ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ ਹੈ। ਕੰਗਨਾ ਨੇ ਕਾਂਗਰਸ ਉਮੀਦਵਾਰ ਵਿਕਰਮਾਦਿਤਿਆ ਨੂੰ 74 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ।